ਬੰਗਲਾਦੇਸ਼ ''ਚ ਦੋ ਗੁੱਟਾਂ ਵਿਚਾਲੇ ਝੜਪ, 6 ਦੀ ਮੌਤ

Tuesday, Jul 07, 2020 - 08:05 PM (IST)

ਬੰਗਲਾਦੇਸ਼ ''ਚ ਦੋ ਗੁੱਟਾਂ ਵਿਚਾਲੇ ਝੜਪ, 6 ਦੀ ਮੌਤ

ਢਾਕਾ- ਬੰਗਲਾਦੇਸ਼ ਦੇ ਦੱਖਣ-ਪੂਰਬ ਵਿਚ ਪਹਾੜੀ ਇਲਾਕੇ 'ਤੇ ਕਬਜ਼ੇ ਨੂੰ ਲੈ ਕੇ ਜਾਤੀ ਸਮੂਹਾਂ ਦੇ ਦੋ ਗੁੱਟਾਂ ਵਿਚਾਲੇ ਮੰਗਲਵਾਰ ਨੂੰ ਹੋਈ ਝੜਪ ਤੇ ਗੋਲੀਬਾਰੀ ਵਿਚ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਇਲਾਕੇ ਵਿਚ ਹਥਿਆਰਬੰਦ ਗਿਰੋਹ ਵੀ ਸਰਗਰਮ ਹਨ।

ਪੁਲਸ ਅਧਿਕਾਰੀ ਮੁਬਸਰ ਹੁਸੈਨ ਨੇ ਦੱਸਿਆ ਕਿ ਝੜਪ ‘ਪ੍ਰਬਤਿਅ ਚੱਟੋਗ੍ਰਾਮ ਜਨ ਸੰਘਟੀ ਕਮੇਟੀ' ਤੇ ਉਸ ਦੇ ਸੁਧਾਰਵਾਦੀ ਧੜੇ ਵਿਚਾਲੇ ਹੋਈ। ਦੋਵਾਂ ਹੀ ਗੁੱਟਾਂ ਦਾ ਬੰਦਰਬਨ ਜ਼ਿਲੇ ਦੀ ਚਕਮਾ ਜਨਜਾਤੀ 'ਤੇ ਦਬਦਬਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਮੌਤਾਂ ਸੁਧਾਰਵਾਦੀ ਗੁੱਟ ਦੇ ਮੈਬਰਾਂ ਦੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਇਸ ਸਮੂਹ ਦੇ ਉਗਰਵਾਦੀਆਂ ਨੇ ਦਹਾਕਿਆਂ ਤੱਕ ਚੱਟਗਾਂਵ ਪਹਾੜੀ ਖੇਤਰ ਵਿਚ ਹੋਰ ਵਧੇਰੇ ਖੁਦਮੁਖਤਿਆਰੀ ਦੀ ਮੰਗ ਨੂੰ ਲੈ ਕੇ ਬੰਗਲਾਦੇਸ਼ ਦੀ ਫੌਜ ਤੇ ਹੋਰ ਸੁਰੱਖਿਆ ਏਜੇਂਸੀਆਂ ਨਾਲ ਲੜਾਈ ਕੀਤੀ। ਉਗਰਵਾਦ ਸਾਲ 1997 ਵਿਚ ਸਰਕਾਰ ਦੇ ਨਾਲ ਹੋਏ ਸ਼ਾਂਤੀ ਸਮਝੌਤੇ ਤੋਂ ਬਾਅਦ ਖਤਮ ਹੋਇਆ, ਪਰ ਸਮੂਹ ਦੇ ਕੁਝ ਮੈਂਬਰ ਇਸ ਸਮਝੌਤੇ ਵਲੋਂ ਖੁਸ਼ ਨਹੀਂ ਸਨ ਕਿਉਂਕਿ ਉਹ ਜਾਤੀ ਸਮੂਹ ਲਈ ਤੇ ਵਧੇਰੇ ਸਿਆਸੀ ਆਜ਼ਾਦੀ ਚਾਹੁੰਦੇ ਸਨ।

ਅਧਿਕਾਰੀ ਨੇ ਦੱਸਿਆ ਕਿ ਬੰਦਰਬਨ ਰਾਜਧਾਨੀ ਢਾਕਾ ਤੋਂ 387 ਕਿਲੋਮੀਟਰ ਦੱਖਣ-ਪੂਰਬ ਵੱਲ ਸਥਿਤ ਹੈ ਤੇ ਇਲਾਕੇ ਵਿਚ ਤਕਰੀਬਨ ਇਕ ਦਰਜਨ ਜਾਤੀਆਂ ਰਹਿੰਦੀਆਂ ਹਨ। ਹਰ ਇਕ ਜਾਤੀ ਦੀ ਆਪਣੀ ਭਾਸ਼ਾ, ਪਹਿਰਾਵਾ ਹੈ। ਹੁਸੈਨ ਨੇ ਕਿਹਾ ਕਿ ਲਾਸ਼ਾਂ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਇਲਾਕੇ ਵਿਚ ਇਸ ਤਰ੍ਹਾਂ ਦੇ ਹਮਲੇ ਆਮ ਹਨ ਕਿਉਂਕਿ ਕੁਝ ਸਮੂਹ ਕਥਿਤ ਰੂਪ ਨਾਲ ਗੈਰ-ਕਾਨੂੰਨੀ ਗਤੀਵਿਧੀਆਂ ਜਿਵੇਂ ਨਸ਼ੀਲਾ ਪਦਾਰਥਾਂ ਦੀ ਤਸਕਰੀ ਤੇ ਫਿਰੌਤੀ ਲਈ ਕਿਡਨੈਪਿੰਗ ਵਿਚ ਸ਼ਾਮਿਲ ਹਨ ।


author

Baljit Singh

Content Editor

Related News