ਬੰਗਲਾਦੇਸ਼ ''ਚ ਵਾਪਰਿਆ ਟਰੱਕ ਹਾਦਸਾ, 6 ਲੋਕਾਂ ਦੀ ਮੌਤ ਤੇ ਸੱਤ ਜ਼ਖਮੀ
Sunday, Aug 01, 2021 - 05:41 PM (IST)
ਢਾਕਾ (ਭਾਸ਼ਾ): ਬੰਗਲਾਦੇਸ਼ ਦੇ ਮਦਾਰੀਪੁਰ ਜ਼ਿਲ੍ਹੇ ਵਿਚ ਤੇਜ਼ ਗਤੀ ਵਿਚ ਜਾ ਰਿਹਾ ਇਕ ਟਰੱਕ ਖੱਡ ਵਿਚ ਡਿੱਗ ਪਿਆ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਐਤਵਾਰ ਨੂੰ ਮੀਡੀਆ ਖ਼ਬਰਾਂ ਤੋਂ ਇਹ ਜਾਣਕਾਰੀ ਮਿਲੀ।
ਪੜ੍ਹੋ ਇਹ ਅਹਿਮ ਖਬਰ - ਕੋਵਿਡ-19 'ਪਾਸ' ਨੂੰ ਲੈ ਕੇ ਫਰਾਂਸ 'ਚ ਵਿਰੋਧ ਪ੍ਰਦਰਸ਼ਨ, 19 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਢਾਕਾ ਟ੍ਰਿਬਿਊਨ ਨੇ ਸ਼ਿਬਚਰ ਹਾਈਵੇਅ ਪੁਲਸ ਇੰਚਾਰਜ ਅਧਿਕਾਰੀ ਮੁਹੰਮਦ ਅਲੀ ਦੇ ਹਵਾਲੇ ਨਾਲ ਦੱਸਿਆ ਕਿ ਟਰੱਕ ਬਰਗੁਨਾ ਤੋਂ ਢਾਕਾ ਜਾ ਰਿਹਾ ਸੀ ਜਦੋਂ ਇਹ ਸ਼ਨੀਵਾਰ ਰਾਤ ਸ਼ਿਬਚਰ ਏਰੀਅਲ ਖਾਨ ਬ੍ਰਿਜ ਟੋਲ ਪਲਾਜ਼ਾ ਨੇੜੇ ਪਲਟ ਗਿਆ। ਟਰੱਕ ਵਿਚ ਭਵਨ ਨਿਰਮਾਣ ਸਮੱਗਰੀ ਲੱਦੀ ਸੀ। ਪੁਲ ਦੀ ਰੇਲਿੰਗ ਨਾਲ ਟਕਰਾਉਣ ਮਗਰੋਂ ਡਰਾਈਵਰ ਗੱਡੀ ਤੋਂ ਕੰਟਰੋਲ ਗਵਾ ਬੈਠਾ, ਜਿਸ ਨਾਲ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੀ ਡੇਲੀ ਸਟਾਰ ਦੀ ਰਿਪੋਰਟ ਮੁਤਾਬਕ 11 ਲੋਕਾਂ ਨੂੰ ਗੰਭੀਰ ਹਾਲਤ ਵਿਚ ਨੇੜਲੇ ਹਸਪਤਾਲ ਵਿਚ ਭੇਜਿਆ ਗਿਆ ਜਿਹਨਾਂ ਵਿਚੋਂ ਚਾਰ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਵਾਲ-ਵਾਲ ਬਚ ਗਿਆ ਅਤੇ ਪੁਲਸ ਉਸ ਦੀ ਤਲਾਸ਼ ਕਰ ਰਹੀ ਹੈ।