ਮਿੰਨੀ ਬੱਸ ਹਾਦਸੇ ਦੀ ਸ਼ਿਕਾਰ, ਛੇ ਮੌਤਾਂ

Sunday, Sep 29, 2024 - 02:25 PM (IST)

ਮਿੰਨੀ ਬੱਸ ਹਾਦਸੇ ਦੀ ਸ਼ਿਕਾਰ, ਛੇ ਮੌਤਾਂ

ਲਾ ਪਾਜ਼ (ਏਪੀ): ਪੱਛਮੀ ਬੋਲੀਵੀਆ ਦੇ ਲਾ ਪਾਜ਼ ਵਿਭਾਗ ਵਿੱਚ ਇੱਕ ਮਿੰਨੀ ਬੱਸ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਪੁਲਸ ਕਮਾਂਡਰ ਐਡਗਰ ਕੋਰਟੇਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਸਿਨਹੂਆ ਸਮਾਚਾਰ ਏਜੇਸੀ ਦੀ ਰਿਪੋਰਟ ਮੁਤਾਬਕ ਕੋਰਟੇਜ਼ ਨੇ ਸ਼ਨੀਵਾਰ ਨੂੰ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਐਲ ਮਿਰਾਡੋਰ ਖੇਤਰ ਦੇ ਇੱਕ ਮੋੜ 'ਤੇ ਵਾਪਰੀ, ਜਦੋਂ ਮਿੰਨੀ ਬੱਸ ਏਲ ਆਲਟੋ ਦੇ ਅੰਤਰਰਾਜੀ ਟਰਮੀਨਲ ਤੋਂ ਮੁਨੇਕਾਸ ਸੂਬੇ ਵੱਲ ਜਾ ਰਹੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਘਰ 'ਚ ਲੱਗੀ ਅੱਗ, 2 ਮਾਸੂਮਾਂ ਸਮੇਤ ਜ਼ਿੰਦਾ ਸੜੇ 6 ਲੋਕ 

ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਡਰਾਈਵਰ ਨੇ ਮੋੜ 'ਤੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਖੱਡ 'ਚ ਜਾ ਡਿੱਗੀ। ਕੋਰਟੇਜ਼ ਨੇ ਦੱਸਿਆ,"ਹਾਦਸਾ ਵਿਨਾਸ਼ਕਾਰੀ ਸੀ ਅਤੇ ਵਾਹਨ ਪੂਰੀ ਤਰ੍ਹਾਂ ਤਬਾਹ ਹੋ ਗਿਆ।" ਪੁਲਸ ਮੁਖੀ ਨੇ ਅੱਗੇ ਦੱਸਿਆ ਕਿ ਜ਼ਖਮੀਆਂ ਨੂੰ ਨਜ਼ਦੀਕੀ ਡਾਕਟਰੀ ਸਹੂਲਤਾਂ ਵਿੱਚ ਲਿਜਾਇਆ ਗਿਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਚੁਮਾ ਵਿੱਚ ਇੱਕ ਸਥਾਨਕ ਸਰਕਾਰੀ ਦਫ਼ਤਰ ਵਿੱਚ ਲਿਜਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News