ਸਰਹੱਦ ਪਾਰ : ਅਣਖ ਦੀ ਖ਼ਾਤਿਰ ਭੈਣ ਦੇ ਪ੍ਰੇਮੀ ਦਾ ਕੀਤਾ ਇਹ ਹਾਲ, ਜਾਣ ਕੇ ਉੱਡ ਜਾਣਗੇ ਹੋਸ਼
Monday, Jan 09, 2023 - 02:21 AM (IST)
ਗੁਰਦਾਸਪੁਰ (ਵਿਨੋਦ)-ਅਣਖ ਦੀ ਖਾਤਰ 5 ਲੋਕਾਂ ਨੇ ਕੁੜੀ ਦੇ ਪ੍ਰੇਮੀ ਦੇ ਨੱਕ ਅਤੇ ਕੰਨ ਵੱਢ ਦਿੱਤੇ। ਸੂਤਰਾਂ ਅਨੁਸਾਰ ਪਾਕਿਸਤਾਨ ਦੇ ਅਲੀਪੁਰ ਤਹਿਸੀਲ ਦੇ ਪਿੰਡ ਖੈਰਪੁਰ ’ਚ ਇਕ 25 ਸਾਲਾ ਨੌਜਵਾਨ ਆਸਿਫ ਮਗਸੀ ਨੂੰ ਬੀਤੀ ਸ਼ਾਮ ਕੁਝ ਲੋਕਾਂ ਨੇ ਅਗਵਾ ਕਰ ਲਿਆ। ਅੱਜ ਸਵੇਰੇ ਜਦ ਉਹ ਬਹੁਤ ਬੇਹੋਸ਼ੀ ਹਾਲਤ ਵਿਚ ਮਿਲਿਆ ਤਾਂ ਉਸ ਦੇ ਨੱਕ ਅਤੇ ਕੰਨ ਵੱਢੇ ਹੋਏ ਸਨ। ਉਸ ਨੂੰ ਹਸਪਤਾਲ ’ਚ ਲਿਜਾਇਆ ਗਿਆ ਤਾਂ ਉਹ ਹੋਸ਼ ’ਚ ਆਇਆ, ਜਿਸ ਨੇ ਦੱਸਿਆ ਕਿ ਉਸ ਨੂੰ ਫਲਕ ਸ਼ੇਰ, ਯੂਸਫ, ਅਬਦੁੱਲ, ਸਤਾਰ, ਕਲੀਮ ਉੱਲਾ ਅਤੇ ਅਬਦੁੱਲ ਅਜੀਜ ਵਾਸੀ ਖੈਰਪੁਰ ਨੇ ਅਗਵਾ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਬਟਾਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 4 ਜੀਆਂ ਸਣੇ 5 ਦੀ ਮੌਤ
ਉਸ ਨੇ ਦੱਸਿਆ ਕਿ ਦੋਸ਼ੀ ਫਲਕ ਸ਼ੇਰ ਦੀ ਭੈਣ ਅਤੇ ਉਹ ਆਪਸ ’ਚ ਪ੍ਰੇਮ ਕਰਦੇ ਹਨ ਅਤੇ ਨਿਕਾਹ ਕਰਵਾਉਣਾ ਚਾਹੁੰਦੇ ਹਨ ਪਰ ਦੋਸ਼ੀ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਅਤੇ ਉਸਨੂੰ ਧਮਕੀਆਂ ਦਿੰਦੇ ਸਨ। ਬੀਤੀ ਸ਼ਾਮ ਦੋਸ਼ੀ ਉਸ ਨੂੰ ਬੰਦੂਕ ਦੀ ਨੋਕ ’ਤੇ ਗੱਬਰ ਆਰੀਆ ਇਲਾਕੇ ਦੇ ਇਕ ਫਾਰਮ ਹਾਊਸ ਵਿਚ ਲੈ ਗਏ ਅਤੇ ਉਥੇ ਕੁੱਟਮਾਰ ਕਰ ਕੇ ਉਸ ਦੇ ਨੱਕ ਅਤੇ ਕੰਨ ਵੱਢ ਦਿੱਤੇ।