ਭਰਾ ਦੀ ਮੌਤ 'ਤੇ ਝੂਮ ਉੱਠੀ ਭੈਣ! ਕਿਹਾ- ਮੈਂ ਓਹਦੀ ਕਬਰ 'ਤੇ ਨੱਚਾਂਗੀ, ਜਾਣੋ ਕੀ ਹੈ ਪੂਰਾ ਮਾਮਲਾ
Tuesday, Aug 02, 2022 - 10:43 AM (IST)
 
            
            ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਕੋਈ ਵੀ ਭਰਾ ਐਨਾ ਕਮੀਨਾ ਕਿਵੇਂ ਹੋ ਸਕਦਾ ਹੈ ਕਿ ਉਹ ਆਪਣੀ ਛੋਟੀ ਭੈਣ ਨੂੰ ਹੀ ਹਵਸ ਦਾ ਸ਼ਿਕਾਰ ਬਣ ਲਵੇ। ਅਜਿਹਾ ਹੀ ਮਾਮਲਾ ਗਲਾਸਗੋ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਭਰਾ ਸਟੀਫਨ ਚਾਰਟਰਸ ਨੇ ਆਪਣੇ ਘਰ ਵਿਚ 10 ਬੱਚਿਆਂ ਵਿੱਚੋਂ ਸਭ ਤੋਂ ਛੋਟੀ ਭੈਣ ਸਰਲੀ ਚੇਨ (ਹੁਣ 55 ਸਾਲਾ) ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਸਰਲੀ 11 ਸਾਲ ਦੀ ਸੀ ਤਾਂ ਉਸ ਨੇ ਪਹਿਲੀ ਵਾਰ ਉਸ ਨਾਲ 2 ਵਾਰ ਜਬਰ-ਜ਼ਿਨਾਹ ਕਰਨ ਤੋਂ ਪਹਿਲਾਂ ਉਸ ਨੂੰ ਲਿੰਗਕ ਕ੍ਰਿਆਵਾਂ ਕਰਨ ਲਈ ਮਜ਼ਬੂਰ ਕੀਤਾ। ਉਸਦੀਆਂ ਇਹਨਾਂ ਕਰਤੂਤਾਂ ਤੋਂ ਕਈ ਦਹਾਕਿਆਂ ਬਾਅਦ, 2016 ਵਿੱਚ ਸਟੀਫਨ ਚਾਰਟਰਸ ਨੂੰ ਇੱਕ ਹੋਰ ਔਰਤ ਨਾਲ ਦੁਰਵਿਵਹਾਰ ਕਰਨ ਲਈ 5 ਸਾਲਾਂ ਲਈ ਐਡਿਨਬਰਾ ਦੀ ਸੌਫਟਨ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ, ਜਿੱਥੇ ਕਿ ਹੁਣ ਚਾਰਟਰਸ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਉੱਡਦੇ ਜਹਾਜ਼ 'ਚ ਅਚਾਨਕ ਆਈ ਖ਼ਰਾਬੀ, 4000 ਫੁੱਟ ਦੀ ਉੱਚਾਈ ਤੋਂ ਡਿੱਗਾ ਪਾਇਲਟ, ਸਰੀਰ ਦੇ ਉੱਡੇ ਚਿੱਥੜੇ
ਸਰਲੀ ਚੇਨ ਨੇ ਕਿਹਾ ਕਿ ਉਹ ਸਟੀਫਨ ਚਾਰਟਰਸ ਦੀ ਮੌਤ ਦੀ ਖ਼ਬਰ ਬਾਰੇ ਸੁਣ ਕੇ ਖੁਸ਼ੀ ਨਾਲ ਰੋ ਪਈ ਅਤੇ ਕਿਹਾ, ਮੈਨੂੰ ਖੁਸ਼ੀ ਹੈ ਕਿ ਉਹ ਹੁਣ ਕਿਸੇ ਹੋਰ ਨੂੰ ਦੁਖੀ ਨਹੀਂ ਕਰ ਸਕਦਾ। ਤਿੰਨ ਬੱਚਿਆਂ ਦੀ ਮਾਂ ਨੇ ਕਿਹਾ ਕਿ ਉਸ ਨੇ ਮੇਰੇ ਤੋਂ ਮੇਰੀ ਮਾਸੂਮੀਅਤ, ਮੇਰਾ ਭਰੋਸਾ ਅਤੇ ਮੇਰਾ ਬਚਪਨ, ਸਭ ਕੁਝ ਖੋਹ ਲਿਆ ਸੀ। ਚਾਰਟਰਸ ਨੂੰ ਉਸ ਦੀ ਪਹਿਲੀ ਸਜ਼ਾ ਦੌਰਾਨ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪਿਛਲੇ ਮਹੀਨੇ 1984 ਅਤੇ 2015 ਦੇ ਵਿਚਕਾਰ 4 ਪੀੜਤਾਂ ਪ੍ਰਤੀ ਜਬਰ-ਜ਼ਿਨਾਹ ਅਤੇ ਜਿਨਸੀ ਹਮਲੇ ਸਮੇਤ 9 ਅਪਰਾਧਾਂ ਲਈ ਘੱਟੋ-ਘੱਟ 5 ਸਾਲ ਦੀ ਸਜ਼ਾ ਦਾ ਹੁਕਮ ਦਿੱਤਾ ਗਿਆ ਸੀ। ਉਸ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਉਹ ਮਰ ਗਿਆ ਹੈ। ਆਖ਼ਰਕਾਰ ਉਸਨੂੰ ਉਹ ਮਿਲਿਆ ਜਿਸਦਾ ਉਹ ਹੱਕਦਾਰ ਸੀ। ਮੈਂ ਉਸਦੇ ਅੰਤਿਮ ਸਸਕਾਰ ਵਿੱਚ ਨਹੀਂ ਜਾਵਾਂਗੀ ਪਰ ਮੈਂ ਇੱਕ ਪਾਰਟੀ ਕਰਾਂਗੀ ਅਤੇ ਉਸਦੀ ਕਬਰ ’ਤੇ ਨੱਚਣਾ ਚਾਹੁੰਦੀ ਹਾਂ।
ਇਹ ਵੀ ਪੜ੍ਹੋ: ਡਿਪ੍ਰੈਸ਼ਨ ਦਾ ਸ਼ਿਕਾਰ ਸ਼ਖ਼ਸ ਉੱਡਾ ਰਿਹਾ ਸੀ ਹੌਟ ਏਅਰ ਬੈਲੂਨ, ਹਵਾ 'ਚ ਰਾਖ ਹੋਏ 16 ਲੋਕ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            