ਹਮਾਸ ਨੇ ਇਜ਼ਰਾਈਲ ’ਤੇ ਦਾਗੇ ਰਾਕੇਟ, ਤੇਲ ਅਵੀਵ ’ਚ ਵੱਜੇ ਸਾਇਰਨ
Tuesday, Oct 08, 2024 - 12:07 PM (IST)
ਰੀਮ (ਭਾਸ਼ਾ): ਇਜ਼ਰਾਈਲ ’ਤੇ 7 ਅਕਤੂਬਰ ਨੂੰ ਕੀਤੇ ਹਮਲੇ ਦੇ ਇਕ ਸਾਲ ਪੂਰੇ ਹੋਣ ’ਤੇ ਸੋਮਵਾਰ ਨੂੰ ਗਾਜ਼ਾ ਤੋਂ ਹਮਾਸ ਵੱਲੋਂ ਦਾਗੇ ਗਏ ਰਾਕੇਟਾਂ ਕਾਰਨ ਮੱਧ ਤੇਲ ਅਵੀਵ ’ਚ ਸਾਇਰਨ ਵੱਜਣ ਲੱਗੇ। ਇਜ਼ਰਾਈਲੀ ਫੌਜ ਨੇ ਇਹ ਜਾਣਕਾਰੀ ਦਿੱਤੀ। ਫਿਲਹਾਲ ਇਸ ਦੌਰਾਨ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਹ ਰਾਕੇਟ ਅਜਿਹੇ ਸਮੇਂ ’ਚ ਦਾਗੇ ਗਏ ਜਦੋਂ ਸੋਮਵਾਰ ਨੂੰ ਇਜ਼ਰਾਈਲ ਦੇ ਇਤਿਹਾਸ ’ਚ ਸਭ ਤੋਂ ਘਾਤਕ ਹਮਲੇ ਦੇ ਇਕ ਸਾਲ ਪੂਰੇ ਹੋਣ ’ਤੇ ਦੇਸ਼ ਵਾਸੀਆਂ ਨੇ ਰੈਲੀਆਂ ਕੱਢੀਆਂ ਅਤੇ ਸੋਗ ਸਮਾਰੋਹ ਆਯੋਜਿਤ ਕੀਤੇ।
ਇਹ ਵੀ ਪੜ੍ਹੋ: ਹੈਰਾਨੀਜਨਕ; 48 ਸਾਲ ਪਹਿਲਾਂ ਨੌਕਰੀ ਲਈ ਕੀਤਾ ਸੀ ਅਪਲਾਈ, ਹੁਣ ਮਿਲਿਆ ਜਵਾਬ
ਇਸ ਹਮਲੇ ਨੇ ਗਾਜ਼ਾ ’ਚ ਜੰਗ ਨੂੰ ਜਨਮ ਦਿੱਤਾ ਅਤੇ ਇਜ਼ਰਾਈਲੀਆਂ ਲਈ ਇਕ ਅਭੁੱਲ ਜ਼ਖ਼ਮ ਛੱਡਿਆ। ਹਮਾਸ ਨੇ ਸੋਮਵਾਰ ਨੂੰ ਮੁੜ ਰਾਕੇਟ ਦਾਗ ਕੇ ਦਿਖਾਇਆ ਕਿ ਉਹ ਅਜੇ ਵੀ ਲੜ ਰਿਹਾ ਹੈ। ਇਸ ਨੇ ਤੇਲ ਅਵੀਵ ਅਤੇ ਗਾਜ਼ਾ ਸਰਹੱਦ ਨੇੜੇ ਰਾਕੇਟ ਦਾਗੇ, ਜਿਸ ਨਾਲ ਹਵਾਈ ਹਮਲੇ ਦੇ ਸਾਇਰਨ ਵੱਜਣ ਲੱਗੇ। ਓਧਰ ਲਿਬਨਾਨ ਦੇ ਦੱਖਣੀ ਹਿੱਸੇ ’ਚ ਸੋਮਵਾਰ ਨੂੰ ਇਜ਼ਰਾਈਲੀ ਹਮਲਿਆਂ ’ਚ ਘੱਟੋ-ਘੱਟ 10 ਫਾਇਰ ਬ੍ਰਿਗੇਡ ਦੇ ਕਰਮਚਾਰੀ ਮਾਰੇ ਗਏ। ਲਿਬਨਾਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਕਈ ਲੋਕ ਮਲਬੇ ਹੇਠ ਦੱਬੇ ਹੋਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮੰਤਰਾਲੇ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਇਕ ਮਿਊਂਸੀਪਲ ਇਮਾਰਤ ’ਚ ਸਨ, ਜਿਥੇ ਇਹ ਹਮਲਾ ਹੋਇਆ, ਉਥੇ ਉਹ ਬਚਾਅ ਕਾਰਜ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਸਨ।
ਇਹ ਵੀ ਪੜ੍ਹੋ: ਪਾਕਿ ਦੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ; ਪਤਨੀ, ਵਕੀਲ ਤੇ ਪਾਰਟੀ ਨੇਤਾਵਾਂ ਨੂੰ ਨਹੀਂ ਮਿਲ ਸਕਣਗੇ ਇਮਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8