ਕੈਨੇਡਾ : ਤੜਕਸਾਰ ਵਾਪਰਿਆ ਸੜਕ ਹਾਦਸਾ, 3 ਲੋਕ ਹੋਏ ਜ਼ਖ਼ਮੀ

Monday, Dec 21, 2020 - 05:35 PM (IST)

ਕੈਨੇਡਾ : ਤੜਕਸਾਰ ਵਾਪਰਿਆ ਸੜਕ ਹਾਦਸਾ, 3 ਲੋਕ ਹੋਏ ਜ਼ਖ਼ਮੀ

ਐਟੋਬਾਈਕੋਕ- ਕੈਨੇਡਾ ਦੇ ਸ਼ਹਿਰ ਐਟੋਬਾਈਕੋਕ ਵਿਚ ਐਤਵਾਰ ਸਵੇਰੇ ਇਕ ਸੜਕ ਹਾਦਸਾ ਵਾਪਰਿਆ, ਇਸ ਦੌਰਾਨ 3 ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀਆਂ ਵਿਚੋਂ 2 ਦੀ ਹਾਲਤ ਗੰਭੀਰ ਹੈ ਜਦਕਿ ਇਕ ਦੀ ਸਥਿਤੀ ਖ਼ਤਰੇ ਤੋਂ ਬਾਹਰ ਹੈ। ਇਹ ਹਾਦਸਾ ਲਿਸਿਨੰਗਟੋਨ ਐਵੇਨਿਊ ਅਤੇ ਡੁੰਡਸ ਸਟਰੀਟ ਵੈਸਟ ਵਿਚ ਤੜਕੇ 3 ਵਜੇ ਵਾਪਰਿਆ। 

ਪੁਲਸ ਮੁਤਾਬਕ ਇਕ ਵਾਹਨ ਬਹੁਤ ਤੇਜ਼ੀ ਨਾਲ ਆ ਰਿਹਾ ਸੀ ਅਤੇ ਡਰਾਈਵਰ ਦਾ ਵਾਹਨ 'ਤੇ ਕੰਟਰੋਲ ਨਾ ਰਿਹਾ। ਇਸ ਕਾਰਨ ਉਨ੍ਹਾਂ ਦਾ ਵਾਹਨ ਇਕ ਖੰਭੇ ਨਾਲ ਟਕਰਾਅ ਗਿਆ ਅਤੇ ਵਾਹਨ ਉਲਟ ਗਿਆ। 
ਪੁਲਸ ਮੁਤਾਬਕ ਵਾਹਨ ਵਿਚ 3 ਲੋਕ ਹੀ ਇਸ ਵਾਹਨ ਵਿਚ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਜ਼ਖ਼ਮੀ ਪੁਰਸ਼ ਹਨ। ਸਾਰੇ ਜ਼ਖ਼ਮੀ ਹਸਪਤਾਲ ਵਿਚ ਹਨ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ। ਪੁਲਸ ਮੁਤਾਬਕ ਹਾਦਸਾ ਵਾਪਰਨ ਦੇ ਕਈ ਕਾਰਨ ਹੋ ਸਕਦੇ ਹਨ ਕਿਉਂਕਿ ਮੌਸਮ ਵੀ ਖਰਾਬ ਸੀ। 


author

Lalita Mam

Content Editor

Related News