ਭਾਰਤੀ ਮੂਲ ਦੇ ਯੂਟਿਊਬਰ ਨੂੰ ਇਤਰਾਜ਼ਯੋਗ ਵੀਡੀਓ 'ਤੇ ਪੁਲਸ ਵੱਲੋਂ ਚਿਤਾਵਨੀ

08/14/2019 4:04:13 PM

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਵਿਚ ਭਾਰਤੀ ਮੂਲ ਦੀ ਇਕ ਯੂਟਿਊਬਰ ਅਤੇ ਉਸ ਦੇ ਭਰਾ ਨੂੰ ਬੁੱਧਵਾਰ ਨੂੰ ਸ਼ਰਤ ਸਮੇਤ ਚਿਤਾਵਨੀ ਦਿੱਤੀ ਗਈ। ਇਹ ਚਿਤਾਵਨੀ ਚੀਨੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਥਿਤ ਤੌਰ 'ਤੇ ਇਕ ਅਪਮਾਨਜਨਕ ਵੀਡੀਓ ਬਣਾਉਣ ਨੂੰ ਲੈ ਜਾਰੀ ਕੀਤੀ ਗਈ। ਇੱਥੇ ਦੱਸ ਦਈਏ ਕਿ ਅਜਿਹੀ ਚਿਤਾਵਨੀ ਪਹਿਲੀ ਵਾਰ ਅਪਰਾਧ ਕਰਨ 'ਤੇ ਦਿੱਤੀ ਜਾਂਦੀ ਹੈ। ਇਸ ਚਿਤਾਵਨੀ ਦੀ ਮਿਆਦ ਵਿਚ ਅਪਰਾਧ ਦੁਹਰਾਉਣ 'ਤੇ ਕਾਰਵਾਈ ਕੀਤੀ ਜਾਂਦੀ ਹੈ। 

ਮੀਡੀਆ ਖਬਰਾਂ ਮੁਤਾਬਕ ਪ੍ਰੀਤੀ ਨਾਇਰ ਅਤੇ ਉਸ ਦੇ ਭਰਾ ਸੁਭਾਸ਼ ਨਾਇਰ ਨੇ ਇਸ ਰੈਪ ਵੀਡੀਓ ਵਿਚ ਚੀਨੀ ਭਾਈਚਾਰੇ ਵਿਰੁੱਧ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਇਹ ਵੀਡੀਓ 29 ਜੁਲਾਈ ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸ ਨੂੰ ਫੇਸਬੁੱਕ ਤੋਂ ਹਟਾਏ ਜਾਣ ਤੋਂ ਪਹਿਲਾਂ 40,000 ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਸੀ। ਇਕ ਸਮਾਚਾਰ ਏਜੰਸੀ ਦੀ ਖਬਰ ਵਿਚ ਪੁਲਸ ਦੇ ਇਕ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ ਕਿ ਜੇਕਰ ਇਸ ਵੀਡੀਓ ਦੀ ਇਜਾਜ਼ਤ ਦਿੱਤੀ ਗਈ ਤਾਂ ਹੋਰ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਤਰਾਜ਼ਯੋਗ ਅਤੇ ਅਪਮਾਨਜਨਕ ਵੀਡੀਓਜ਼ ਨੂੰ ਵੀ ਮਨਜ਼ੂਰੀ ਦੇਣੀ ਪਵੇਗੀ। ਪੁਲਸ ਨੇ ਅਟਾਰਨੀ ਜਨਰਲ ਦਫਤਰ ਨਾਲ ਸਲਾਹ ਕਰ ਕੇ ਬੁੱਧਵਾਰ ਨੂੰ ਇਨ੍ਹਾਂ ਦੋਵੇਂ ਭੈਣ-ਭਰਾਵਾਂ ਨੂੰ 24 ਮਹੀਨੇ ਦੀ ਸ਼ਰਤ ਸਮੇਤ ਚਿਤਾਵਨੀ ਦਿੱਤੀ।


Vandana

Content Editor

Related News