CECA ਦੇ ਤਹਿਤ ਸਿੰਗਾਪੁਰ 'ਚ ਬਿਨਾਂ ਸ਼ਰਤ ਕੋਈ ਨੌਕਰੀ ਨਹੀਂ : ਮੰਤਰੀ ਚਾਨ

11/10/2019 12:20:08 PM

ਸਿੰਗਾਪੁਰ (ਭਾਸ਼ਾ):ਸਿੰਗਾਪੁਰ ਦੇ ਵਪਾਰ ਅਤੇ ਉਦਯੋਗ ਮੰਤਰੀ ਚਾਨ ਚੁਨ ਸਿੰਗ ਨੇ ਕਿਹਾ ਹੈ ਕਿ ਭਾਰਤ ਦੇ ਨਾਲ ਵਿਆਪਕ ਆਰਥਿਕ ਸਹਿਯੋਗ ਸਮਝੌਤਾ (Comprehensive Economic Partnership Agreement, CECA) ਭਾਰਤੀ ਨਾਗਰਿਕਾਂ ਨੂੰ ਸਿੰਗਾਪੁਰ ਵਿਚ ਬਿਨਾਂ ਸ਼ਰਤ ਪਹੁੰਚ ਜਾਂ ਪ੍ਰਵਾਸੀ ਵਿਸ਼ੇਸ਼ ਅਧਿਕਾਰ ਮੁਹੱਈਆ ਨਹੀਂ ਕਰਵਾਉਂਦਾ। ਚਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਦੋ-ਪੱਖੀ ਸਮਝੌਤੇ ਨਾਲ ਸਿੰਗਾਪੁਰ ਦੇ ਲੋਕਾਂ ਦੀਆਂ ਨੌਕਰੀਆਂ ਜਾਣ ਦੇ ਦਾਅਵਿਆਂ ਦਾ ਉਦੇਸ਼ ਆਰਥਿਕ ਅਨਿਸ਼ਚਿਤਤਾ ਦੇ ਸਮੇਂ ਵਿਚ ਡਰ ਪੈਦਾ ਕਰਨਾ ਹੈ। ਮੰਤਰੀ ਦਾ ਇਹ ਬਿਆਨ ਉਸ ਵੀਡੀਓ ਦੇ ਆਨਲਾਈਨ ਸਾਹਮਣੇ ਆਉਣ ਦੇ ਬਾਅਦ ਆਇਆ ਹੈ, ਜਿਸ ਵਿਚ ਇਕ ਸਾਬਕਾ ਭਾਰਤੀ ਨਾਗਰਿਕ ਪੋਸ਼ ਰਿਹਾਇਸ਼ੀ ਕੰਪਲੈਕਸ 'ਐਟ ਰੀਵਰਸੁਈਟ' ਵਿਚ ਸੁਰੱਖਿਆ ਕਰਮੀ 'ਤੇ ਚੀਕ ਰਿਹਾ ਹੈ। ਪੁਲਸ ਨੇ ਦੱਸਿਆ ਕਿ ਸਿੰਗਾਪੁਰੀ ਨਾਗਰਿਕ ਰਮੇਸ਼ ਐਰਾਮੱਲੀ ਵਿਰੁੱਧ ਸੁਰੱਖਿਆ ਅਧਿਕਾਰੀ ਨੂੰ ਜਾਣਬੁੱਝ ਕੇ ਪਰੇਸ਼ਾਨ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਘਟਨਾ ਦੀਵਾਲੀ ਦੌਰਾਨ ਵਾਪਰੀ। ਐਟ ਰੀਵਰਸੁਈਟ ਵਿਚ ਰਾਤ 11 ਵਜੇ ਦੇ ਬਾਅਦ ਪਾਰਕਿੰਗ ਲਈ ਮਹਿਮਾਨਾਂ ਨੂੰ 10 ਸਿੰਗਾਪੁਰੀ ਡਾਲਰ ਦਾ ਭੁਗਤਾਨ ਕਰਨਾ ਹੁੰਦਾ ਹੈ। ਇਸ ਵੀਡੀਓ ਵਿਚ ਐਰਾਮੱਲੀ ਇਸੇ ਗੱਲ ਨੂੰ ਲੈ ਕੇ ਸੁਰੱਖਿਆ ਕਰਮੀ ਨੂੰ ਗਲਤ ਸ਼ਬਦ ਕਹਿੰਦੇ ਦਿੱਸ ਰਹੇ ਹਨ। ਵੀਡੀਓ ਸਾਹਮਣੇ ਆਉਣ ਦੇ ਬਾਅਦ ਸਿੰਗਾਪੁਰ ਵਿਚ ਐਰਾਮੱਲੀ ਦੀ ਕਾਫੀ ਆਲੋਚਨਾ ਹੋਈ। ਐਰਾਮੱਲੀ ਨੇ ਇਸ ਦੇ ਬਾਅਦ ਸੁਰੱਖਿਆ ਕਰਮੀ ਤੋਂ ਮਾਫੀ ਵੀ ਮੰਗੀ ਸੀ। 

ਇਕ ਸਮਾਚਾਰ ਏਜੰਸੀ ਨੇ ਆਪਣੀ ਖਬਰ ਵਿਚ ਦੱਸਿਆ ਕਿ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਨੂੰ ਲੈ ਕੇ ਵੀ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੀ.ਈ.ਸੀ.ਏ. ਨੇ ਭਾਰਤੀ ਨਾਗਰਿਕਾਂ ਨੂੰ ਸਿੰਗਾਪੁਰ ਦੇ ਲੋਕਾਂ ਤੋਂ ਪੇਸ਼ੇਵਰ, ਪ੍ਰਬੰਧਨ ਸੰਬੰਧੀ, ਕਾਰਜਕਾਰੀ ਸੰੰਬੰਧੀ ਅਤੇ ਤਕਨੀਕੀ (ਪੀ.ਐੱਮ.ਈ.ਟੀ.) ਨੌਕਰੀਆਂ ਖੋਹਣ ਦੀ ਇਜਾਜ਼ਤ ਦਿੱਤੀ ਹੈ। ਮੰਤਰੀ ਚਾਨ ਨੇ ਸਪੱਸ਼ਟ ਕੀਤਾ ਸੀ ਕਿ ਸੀ.ਈ.ਸੀ.ਏ. ਸਮੇਤ ਕੋਈ ਵੀ ਐੱਫ.ਟੀ.ਏ. ਇਮੀਗ੍ਰੇਸ਼ਨ ਦੇ ਸੰਬੰਧ ਵਿਚ ਸਿੰਗਾਪੁਰ 'ਤੇ ਕੋਈ ਬੋਝ ਨਹੀਂ ਪਾਉਂਦਾ। ਚੈਨਲ ਨੇ ਚਾਨ ਦੇ ਹਵਾਲੇ ਨਾਲ ਕਿਹਾ,''ਕਿਸੇ ਵੀ ਹੋਰ ਪੇਸ਼ੇਵਰ ਵਾਂਗ ਭਾਰਤੀ ਪੇਸ਼ੇਵਰਾਂ ਨੂੰ ਵੀ ਸਿੰਗਾਪੁਰ ਵਿਚ ਕੰਮ ਕਰਨ ਲਈ ਐੱਮ.ਓ.ਐੱਮ.(ਕਿਰਤ ਮੰਤਰਾਲੇ) ਦੀਆਂ ਮੌਜੂਦਾ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ। ਇਹੀ ਰੋਜ਼ਗਾਰ, ਐੱਸ. ਪਾਸ. ਅਤੇ ਵਰਕ ਵੀਜ਼ਾ 'ਤੇ ਵੀ ਲਾਗੂ ਹੁੰਦਾ ਹੈ। 

ਉਨ੍ਹਾਂ ਨੇ ਕਿਹਾ,''ਸੀ.ਈ.ਸੀ.ਏ. ਭਾਰਤੀਆਂ ਨੂੰ ਇਮੀਗ੍ਰੇਸ਼ਨ ਪਹੁੰਚ ਲਈ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦਿੱਤਾ। ਸਿੰਗਾਪੁਰ ਦੀ ਨਾਗਰਿਕਤਾ ਲਈ ਐਪਲੀਕੇਸ਼ਨ ਦੇਣ ਵਾਲੇ ਹਰੇਕ ਵਿਅਕਤੀ ਨੂੰ ਮੌਜੂਦਾ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ।'' ਉਨ੍ਹਾਂ ਨੇ ਕਿਹਾ ਕਿ ਸਿੰਗਾਪੁਰ ਵਿਚ ਪੀ.ਐੱਮ.ਈ.ਟੀ. ਨੌਕਰੀਆਂ ਜਾਣ ਦੇ ਦਾਅਵੇ ਦੇ ਉਲਟ ਐੱਫ.ਟੀ.ਏ. ਦੇਸ਼ਾਂ ਦੇ ਨੈੱਟਵਰਕ ਨੇ ਨੌਕਰੀਆਂ ਦੇ ਮੌਕੇ ਵਧਾਏ ਹਨ। ਚਾਨ ਨੇ ਸਵੀਕਾਰ ਕੀਤਾ ਕਿ ਮੌਜੂਦਾ ਆਰਥਿਕ ਅਨਿਸ਼ਚਿਤਤਾ ਕਾਰਨ ਰੋਜ਼ਗਾਰ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵੱਧ ਗਈਆਂ ਹਨ ਪਰ ਲੋਕਾਂ ਨੂੰ ਗੁੰਮਰਾਹ ਕਰ ਕੇ ਡਰ ਪੈਦਾ ਕਰਨਾ ਸਹੀ ਨਹੀਂ ਹੈ।


Vandana

Content Editor

Related News