ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੂੰ ਬੀਬੀਆਂ ਦੇ ਸ਼ੋਸ਼ਣ ਦੇ ਜ਼ੁਰਮ ''ਚ ਜੇਲ ਦੀ ਸਜ਼ਾ
Thursday, Sep 24, 2020 - 06:24 PM (IST)

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇਕ ਪੁਲਸ ਅਧਿਕਾਰੀ ਨੂੰ ਜਾਂਚ ਦੇ ਦਾਇਰੇ ਵਿਚ ਆਈਆਂ ਬੀਬੀਆਂ ਦਾ ਸ਼ੋਸ਼ਣ ਕਰਨ ਦੇ ਜ਼ੁਰਮ ਵਿਚ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਿੰਗਾਪੁਰ ਪੁਲਸ ਬਲ ਦੇ ਸਟਾਫ ਸਰਜੈਂਟ ਮਹੇਂਦਰਨ ਸੇਲਵਾਰਾਜੂ ਨੇ ਕੰਪਿਊਟਰ ਦੁਰਵਰਤੋਂ ਐਕਟ ਦੇ ਤਹਿਤ ਲੱਗੇ ਦੋ ਦੋਸ਼ਾਂ ਸਮੇਤ ਕੁੱਲ ਚਾਰ ਦੋਸ਼ਾਂ ਨੂੰ ਸਵੀਕਾਰ ਕੀਤਾ ਹੈ।
ਕਰਪੱਟ ਪ੍ਰੈਕਟਿਸ ਜਾਂਚ ਬਿਊਰੋ ਨੇ 32 ਸਾਲਾ ਮਹੇਂਦਰਨ ਨੂੰ ਪਿਛਲੇ ਸਾਲ ਇਕ ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਇਕ ਬੀਬੀ ਦੇ ਖਿਲਾਫ਼ ਦੁਕਾਨ ਵਿਚ ਚੋਰੀ ਅਤੇ ਕ੍ਰੈਡਿਟ ਕਾਰਡ ਧੋਖਾਧੜੀ ਦੇ ਮਾਮਲੇ ਦੀ ਜਾਂਚ ਕਰ ਰਿਹਾ ਸੀ ਅਤੇ ਉਸ ਨੇ ਬੀਬੀ ਸਾਹਮਣੇ ਯੌਨ ਇੱਛਾ ਪੂਰਤੀ ਕਰਨ ਦੀ ਮੰਗ ਰੱਖੀ ਸੀ। ਜਾਂਚ ਅਧਿਕਾਰੀ ਦੇ ਤੌਰ 'ਤੇ ਮਹੇਂਦਰਨ ਨੇ ਦੁਕਾਨ ਵਿਚ ਚੋਰੀ ਨਾਲ ਜੁੜੇ ਇਕ ਮਾਮਲੇ ਵਿਚ ਇਕ ਬੀਬੀ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਝੂਠ ਬੋਲਿਆ ਕਿ ਉਸ ਦੀ ਕੰਪਨੀ ਨੇ ਜਾਂਚ ਦੇ ਲਈ ਪੁਲਸ ਨਾਲ ਸੰਪਰਕ ਕੀਤਾ ਹੈ। ਉਸ ਨੇ ਬੀਬੀ ਨੂੰ ਕਿਹਾ ਕਿ ਉਹ ਉਸ ਦੀ ਮਦਦ ਕਰੇਗਾ ਅਤੇ ਇਸ ਦੇ ਬਦਲੇ ਵਿਚ ਉਸ ਨੂੰ ਯੌਨ ਇੱਛਾ ਪੂਰੀ ਕਰਨੀ ਹੋਵੇਗੀ ਅਤੇ ਬੀਬੀ ਨੇ ਇਸ ਦੇ ਲਈ ਹਾਂ ਵੀ ਕਰ ਦਿੱਤੀ ਕਿਉਂਕਿ ਉਸ ਨੂੰ ਡਰ ਸੀ ਕਿ ਉਸ ਦੀ ਨੌਕਰੀ ਜਾ ਸਕਦੀ ਹੈ।
ਟੁਡੇ ਅਖਬਾਰ ਦੀ ਖਬਰ ਦੇ ਮੁਤਾਬਕ, ਮਹੇਂਦਰਨ ਨੇ ਇਕ ਹੋਰ ਬੀਬੀ ਨੂੰ ਵੀ ਜਾਂਚ ਵਿਚ ਮਦਦ ਦਾ ਵਾਅਦਾ ਕੀਤਾ ਅਤੇ ਉਸ ਦਾ ਸ਼ੋਸ਼ਣ ਕੀਤਾ। ਜਾਂਚ ਦਾ ਬਹਾਨਾ ਬਣਾ ਕੇ ਮਹੇਂਦਰਨ ਨੇ ਬੀਬੀ ਦੇ ਲੈਪਟਾਪ ਤੋਂ ਕੁਝ ਵੀਡੀਓ ਲੈ ਲਏ। ਅਦਾਲਤ ਦੇ ਦਸਤਾਵੇਜ਼ ਦੇ ਮੁਤਾਬਕ, ਮਹੇਂਦਰਨ ਦਾ ਕੰਮ ਆਰਥਿਕ ਅਪਰਾਧਾਂ ਦੀ ਜਾਂਚ ਕਰਨਾ ਸੀ, ਜਿਸ ਵਿਚ ਹੋਰ ਕੰਮਾਂ ਦੇ ਨਾਲ ਚਸ਼ਮਦੀਦਾਂ ਨਾਲ ਗੱਲਬਾਤ ਵੀ ਸ਼ਾਮਲ ਹੈ।