ਸਿੰਗਾਪੁਰ ''ਚ 233 ਨਵੇਂ ਮਾਮਲੇ, 59 ਭਾਰਤੀ ਵੀ ਇਨਫੈਕਟਿਡ

04/13/2020 11:52:01 AM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ 233 ਹੋਰ ਲੋਕ ਕੋਵਿਡ-19 ਨਾਲ ਇਨਫੈਕਟਿਡ ਪਾਏ ਗਏ ਹਨ। ਇਹਨਾਂ ਵਿਚ 59 ਭਾਰਤੀ ਵੀ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 2,532 ਹੋ ਗਈ ਹੈ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਇਹਨਾਂ ਨਵੇਂ ਮਾਮਲਿਆਂ ਵਿਚੋਂ 51 ਲੋਕ ਜਨਤਕ ਸਥਾਨਾਂ 'ਤੇ ਇਨਫੈਕਟਿਡ ਹੋਏ ਜਦਕਿ 15 ਲੋਕਾਂ ਨੂੰ ਕਿਸੇ ਹੋਰ ਇਨਫੈਕਟਿਡ ਦੇ ਸੰਪਰਕ ਵਿਚ ਆਉਣ ਕਾਰਨ ਇਨਫੈਕਸ਼ਨ ਹੋਇਆ। ਬਾਕੀ 167 ਲੋਕ ਪਹਿਲਾਂ ਤੋਂ ਜਾਣੂ ਇਨਫੈਕਟਿਡ ਲੋਕਾਂ ਦੇ ਸੰਪਰਕ ਵਿਚ ਨਹੀਂ ਆਏ। ਉਹਨਾਂ ਦੇ ਇਨਫੈਕਟਿਡ ਹੋਣ ਦੇ ਸਰੋਤ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਨਫੈਕਸ਼ਨ ਦੇ ਸਰੋਤ ਰਹੇ 7 ਨਵੇਂ ਜਨਤਕ ਸਥਾਨਾਂ ਦੇ ਬਾਰੇ ਵਿਚ ਪਤਾ ਲਗਾਇਆ ਗਿਆ ਹੈ ਜਿਹਨਾਂ ਵਿਚ ਪੰਜ ਸਿਤਾਰਾ ਕੈਸੀਨੋ-ਰਿਜੌਰਟ ਦਾ ਰੈਸਟੋਰੈਂਟ ਵੀ ਸ਼ਾਮਲ ਹੈ। ਇਸ ਰੈਸਟੋਰੈਂਟ ਵਿਚ ਆਉਣ ਵਾਲੇ 8 ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਅਤੇ ਮੈਕਡੋਨਾਲਡਜ਼ ਵਿਚ ਆਉਣ ਵਾਲੇ 5 ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਹਸਪਤਾਲ ਵਿਚ ਭਰਤੀ 976 ਲੋਕਾਂ ਵਿਚੋਂ 31 ਦੀ ਹਾਲਤ ਗੰਭੀਰ ਹੈ ਅਤੇ ਉਹ ਆਈ.ਸੀ.ਯੂ. ਵਿਚ ਹਨ ਜਦਕਿ ਹੋਰ ਲੋਕਾਂ ਦੀ ਹਾਲਤ ਸਥਿਰ ਹੈ ਜਾਂ ਉਹਨਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਯੂਨੀਵਰਸਿਟੀ ਨੇ ਕੋਰੋਨਾ ਪ੍ਰਭਾਵਿਤ ਵਿਦਿਆਰਥੀਆਂ ਲਈ ਜਾਰੀ ਕੀਤਾ ਫੰਡ

ਮੰਤਰਾਲੇ ਨੇ ਦੱਸਿਆ ਕਿ 988 ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚ ਬੀਮਾਰੀ ਦੇ ਲੱਛਣ ਨਹੀਂ ਹਨ ਪਰ ਉਹਨਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਉਹਨਾਂ ਨੂੰ ਭਾਈਚਾਰਕ ਕੇਂਦਰਾਂ ਵਿਚ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਦੇਸ਼ ਵਿਚ ਇਨਫੈਕਸ਼ਨ ਨਾਲ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤੀ ਮੂਲ ਦੇ ਮੇਗਾ ਸਟੋਰ ਮੁਸਤਫਾ ਸੈਂਟਰ ਨਾਲ ਜੁੜੇ 4 ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਸਟੋਰ ਨਾਲ ਸਬੰਧਤ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 82 ਹੋ ਗਈ ਹੈ। ਸਿੰਗਾਪੁਰ ਨੇ ਇਸ ਇਨਫੈਕਸ਼ਨ ਨੂੰ ਕਾਬੂ ਕਰਨ ਲਈ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਇਨਫੈਕਸ਼ਨ ਨੇ ਦੁਨੀਆ ਭਰ ਵਿਚ 1,14,259 ਲੋਕਾਂ ਦੀ ਜਾਨ ਲੈ ਲਈ ਹੈ ਅਤੇ 18 ਲੱਖ ਤੋਂ ਵਧੇਰੇ ਲੋਕ ਇਸ ਨਾਲ ਇਨਫੈਕਟਿਡ ਹਨ।


Vandana

Content Editor

Related News