ਸਿੰਗਾਪੁਰ ''ਚ ਮਸਜਿਦਾਂ ''ਤੇ ਹਮਲੇ ਦੀ ਯੋਜਨਾ ਬਣਾ ਰਿਹਾ ਭਾਰਤੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ
Thursday, Jan 28, 2021 - 05:58 PM (IST)
ਸਿੰਗਾਪੁਰ (ਬਿਊਰੋ): ਸਿੰਗਾਪੁਰ ਦੀਆਂ ਦੋ ਮਸਜਿਦਾਂ ਵਿਚ ਮੁਸਲਿਮਾਂ 'ਤੇ ਹਮਲੇ ਦੀ ਕਥਿਤ ਯੋਜਨਾ ਬਣਾਉਣ ਦੇ ਦੋਸ਼ ਵਿਚ ਭਾਰਤੀ ਮੂਲ ਦੇ ਇਕ 16 ਸਾਲਾ ਈਸਾਈ ਭਾਈਚਾਰੇ ਦੇ ਮੁੰਡੇ ਨੂੰ ਪਿਛਲੇ ਮਹੀਨੇ ਅੰਦਰੂਨੀ ਸੁਰੱਖਿਆ ਐਕਟ (ਆਈ.ਐੱਸ.ਏ.) ਦੇ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ। ਨਾਬਾਲਗ ਦੋਸ਼ੀ ਸਿੰਗਾਪੁਰ ਦਾ ਨਾਗਰਿਕ ਹੈ ਅਤੇ ਪ੍ਰੋਸਟੈਂਟ ਈਸਾਈ ਹੈ। ਉਹ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਹੋਏ ਹਮਲੇ ਦੀ ਬਰਸੀ ਮੌਕੇ ਮਾਰਚ ਵਿਚ ਕਥਿਤ ਤੌਰ 'ਤੇ ਚਾਕੂ ਨਾਲ ਹਮਲੇ ਦੀ ਯੋਜਨਾ ਬਣਾ ਰਿਹਾ ਸੀ।
ਬੁੱਧਵਾਰ ਨੂੰ ਅੰਦਰੂਨੀ ਸੁਰੱਖਿਆ ਵਿਭਾਗ ਨੇ ਮੀਡੀਆ ਨੂੰ ਮੁੰਡੇ ਦੀ ਪਛਾਣ ਉਜਾਗਰ ਨਾ ਕਰਦਿਆਂ ਦੱਸਿਆ ਕਿ ਉਹ ਅੱਤਵਾਦੀ ਸੰਬੰਧੀ ਗਤੀਵਿਧੀਆਂ ਲਈ ਆਈ.ਐੱਸ.ਏ. ਦੇ ਤਹਿਤ ਹਿਰਾਸਤ ਵਿਚ ਲਿਆ ਗਿਆ ਸਭ ਤੋਂ ਘੱਟ ਉਮਰ ਦਾ ਦੋਸ਼ੀ ਹੈ। ਉਹ ਸਿੰਗਾਪੁਰ ਵਿਚ ਗ੍ਰਿਫ਼ਤਾਰ ਪਹਿਲਾ ਵਿਅਕਤੀ ਹੈ ਜੋ ਅਤੀ ਅੱਤਵਾਦੀ ਵਿਚਾਰਧਾਰਾ ਨਾਲ ਪ੍ਰੇਰਿਤ ਹੈ। ਏਜੰਸੀ ਨੇ ਦੱਸਿਆ ਕਿ ਨਾਬਾਲਗ ਸਾਲ 2019 ਵਿਚ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸਥਿਤ ਦੋ ਮਸਜਿਦਾਂ 'ਤੇ ਹੋਏ ਹਮਲੇ ਨਾਲ ਪ੍ਰਭਾਵਿਤ ਸੀ। ਵਿਭਾਗ ਨੇ ਅੱਗੇ ਦੱਸਿਆ ਕਿ ਮੁੰਡੇ ਦੀ ਯੋਜਨਾ ਇਸ ਸਾਲ 15 ਮਾਰਚ ਨੂੰ ਕ੍ਰਾਈਸਟਚਰਚ ਹਮਲੇ ਦੀ ਬਰਸੀ ਦੇ ਦਿਨ ਦੋ ਮਸਜਿਦਾਂ 'ਤੇ ਹਮਲਾ ਕਰਨ ਦੀ ਸੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਵਿਸ਼ਵ 'ਚ 10 ਕਰੋੜ ਤੋਂ ਵਧੇਰੇ ਲੋਕ ਪੀੜਤ, ਹੁਣ ਤੱਕ 21.70 ਲੱਖ ਤੋਂ ਵੱਧ ਦੀ ਮੌਤ
ਮੁੰਡਾ ਇਸਲਾਮ ਪ੍ਰਤੀ ਗਲਤ ਭਾਵਨਾ ਅਤੇ ਹਿੰਸਾ ਦੇ ਪ੍ਰਤੀ ਆਕਰਸ਼ਿਤ ਸੀ। ਨਾਬਾਲਗ 15 ਮਾਰਚ, 2019 ਨੂੰ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਤੇ ਕੀਤੇ ਗਏ ਹਮਲੇ ਦੀ ਲਾਈਵ ਸਟ੍ਰੀਮਿੰਗ ਵੀਡੀਓ ਦੇਖਦਾ ਸੀ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਬ੍ਰੈਟਨ ਟੇਰੇਂਟ ਦਾ ਘੋਸ਼ਣਾ ਪੱਤਰ ਪੜ੍ਹਦਾ ਸੀ। ਵਿਭਾਗ ਮੁਤਾਬਕ, ਨਾਬਾਲਗ ਨੇ ਅਸ਼ਯਾਫਾ ਮਸਜਿਦ ਅਤੇ ਯੁਸੂਫ ਇਸ਼ਾਕ ਮਸਜਿਦ 'ਤੇ ਹਮਲੇ ਦੀ ਯੋਜਨਾ ਬਣਾਈ ਸੀ ਜੋ ਉਸ ਦੇ ਘਰ ਦੇ ਨੇੜੇ ਹੈ। ਆਈ.ਐੱਸ.ਡੀ. ਮੁਤਾਬਕ ਹੁਣ ਤੱਕ ਦੀ ਜਾਂਚ ਵਿਚ ਪਾਇਆ ਗਿਆ ਹੈ ਕਿ ਉਹ ਇਕੱਲ਼ਾ ਯੋਜਨਾ ਬਣਾ ਰਿਹਾ ਸੀ ਅਤੇ ਉਸ ਨੂੰ ਕਿਸੇ ਹੋਰ ਵੱਲੋਂ ਹਮਲੇ ਲਈ ਪ੍ਰੇਰਿਤ ਕਰਨ ਦੇ ਸੰਕੇਤ ਨਹੀਂ ਮਿਲੇ ਹਨ। ਉਸ ਨੂੰ 26 ਨਵੰਬਰ ਨੂੰ ਆਈ.ਐੱਸ.ਏ. ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਪਰ 23 ਦਸੰਬਰ ਨੂੰ ਹਿਰਾਸਤ ਆਦੇਸ਼ ਜਾਰੀ ਕੀਤੇ ਗਏ।
ਨੋਟ- ਉਕਤ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।