ਕੋਵਿਡ-19 : ਸਿੰਗਾਪੁਰ ਨੇ 13 ਹਜ਼ਾਰ ਵਿਦੇਸ਼ੀ ਕਾਮਿਆਂ ਦੀ ਕੰਮ ਬਹਾਲੀ ''ਤੇ ਲਾਈ ਰੋਕ

09/08/2020 6:35:38 PM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਨੇ ਨਿਰਧਾਰਿਤ ਸਮੇਂ ਸੀਮਾ ਵਿਚ ਜ਼ਰੂਰੀ ਕੋਵਿਡ-19 ਜਾਂਚ ਕਰਵਾਉਣ ਤੋਂ ਰਹਿ ਚੁੱਕੇ ਕਰੀਬ 13 ਹਜ਼ਾਰ ਵਿਦੇਸ਼ੀ ਕਾਮਿਆਂ ਨੂੰ ਕੰਮ ਬਹਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਨੇ ਕਿਹਾ ਕਿ ਇਹਨਾਂ 13 ਹਜ਼ਾਰ ਕਾਮਿਆਂ ਦੀ 'ਐਕਸੈਸ ਕੋਡ ਸਥਿਤੀ' ਪਹਿਲਾਂ ਦੀ ਤਰ੍ਹਾਂ ਹੀ 'ਲਾਲ' ਸ਼੍ਰੇਣੀ ਵਿਚ ਰਹੇਗੀ ਅਤੇ ਉਹ ਕੰਮ 'ਤੇ ਨਹੀਂ ਪਰਤ ਸਕਣਗੇ। 

ਮੰਤਰਾਲੇ ਨੇ ਕਿਹਾ,''ਇਸ ਨਾਲ ਹੋਰ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਹੋਵੇਗੀ।'' ਸਿੰਗਾਪੁਰ ਵਿਚ ਪੰਦਰਵਾੜਾ ਨਿਯਮਿਤ ਚੈੱਕਅਪ ਜਾਂਚ (ਆਰ.ਆਰ.ਟੀ.) ਦੇ ਲਈ 5 ਸਤੰਬਰ ਦੀ ਆਖਰੀ ਸਮੇਂ ਸੀਮਾ ਤੈਅ ਕੀਤੀ ਗਈ ਸੀ। ਕਾਮਿਆਂ ਨੇ ਉਦੋਂ ਤੱਕ ਆਪਣੀ ਜਾਂਚ ਨਹੀਂ ਕਰਾਈ ਸੀ। ਇਕ ਵਾਰ ਜਾਂਚ ਕਰਾਉਣ ਦੇ ਬਾਅਦ ਇਹਨਾਂ ਕਾਮਿਆਂ ਨੂੰ 'ਹਰੇ' ਰੰਗ ਦੀ ਸ਼੍ਰੇਣੀ ਵਿਚ ਪਾ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਕੰਮ 'ਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। 

ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਬਾਅਦ ਪਾਕਿ ਫੌਜ ਮੁਖੀ ਦੀ ਭਾਰਤ ਨੂੰ ਗਿੱਦੜ ਭਬਕੀ-'ਅਸੀਂ ਜੰਗ ਜਿੱਤਣ ਲਈ ਤਿਆਰ'

ਸੁਰੱਖਿਅਤ ਢੰਗ ਨਾਲ ਦੁਬਾਰਾ ਕੰਮ ਸ਼ੁਰੂ ਕਰਾਉਣ ਦੇ ਲਈ ਸੁਰੱਖਿਆ ਉਪਾਅ ਦੇ ਤਹਿਤ ਸਮੂਹਿਕ ਸੌਣ ਵਾਲੇ ਕਮਰਿਆਂ ਵਿਚ ਰਹਿਣ ਵਾਲਿਆਂ ਕਾਮਿਆਂ ਦੇ ਲਈ ਹਰੇਕ 14 ਦਿਨ ਦੇ ਬਾਅਦ ਨਿਯਮਿਤ ਕੋਵਿਡ-19 ਜਾਂਚ ਕਰਾਉਣੀ ਲਾਜ਼ਮੀ ਹੈ। ਇਹਨਾਂ ਵਿਚ ਕਈ ਭਾਰਤੀ ਕਾਮੇ ਵੀ ਸ਼ਾਮਲ ਹਨ। ਇਸ ਵਿਚ ਸਿੰਗਾਪੁਰ ਵਿਚ ਮੰਗਲਵਾਰ ਨੂੰ ਕੋਵਿਡ-19 ਦੇ 47 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 57,091 ਹੋ ਗਈ।


Vandana

Content Editor

Related News