ਸਿੰਗਾਪੁਰ ''ਚ ਕੋਵਿਡ-19 ਦੇ 295 ਨਵੇਂ ਮਰੀਜ਼ ਸਾਹਮਣੇ ਆਏ

08/04/2020 5:06:27 PM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ 295 ਹੋਰ ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ, ਜਿਨ੍ਹਾਂ ਵਿਚ ਜ਼ਿਆਦਾਤਰ ਪ੍ਰਵਾਸੀ ਕਾਮੇ ਹਨ, ਜੋ ਡਾਰਮੈਟਰੀ ਵਿਚ ਰਹਿੰਦੇ ਹਨ। ਇਸ ਦੇ ਨਾਲ ਹੀ ਸਿੰਗਾਪੁਰ ਵਿਚ ਕੁੱਲ ਕੋਵਿਡ-19 ਮਰੀਜ਼ਾਂ ਦੀ ਗਿਣਤੀ 53,346 ਹੋ ਗਈ ਹੈ। ਨਵੇਂ ਪੀੜਤਾਂ ਵਿਚ 2 ਮਰੀਜ਼ ਭਾਈਚਾਰਕ ਇਲਾਕੇ ਵਿਚ ਰਹਿੰਦੇ ਹਨ, ਜਦੋਂਕਿ 7 ਮਾਮਲੇ ਅਜਿਹੇ ਹਨ ਜੋ ਵਿਦੇਸ਼ ਵਿਚ ਪੀੜਤ ਹੋਏ। ਬਾਕੀ ਪੀੜਤ ਵਿਦੇਸ਼ੀ ਕਾਮੇ ਹਨ ਅਤੇ ਭੀੜਭਾੜ ਵਾਲੀ ਡਾਰਮੈਟਰੀ ਵਿਚ ਰਹਿੰਦੇ ਹਨ ਜੋ ਇੱਥੇ ਇਨਫੈਕਸ਼ਨ ਦੇ ਕੇਂਦਰ ਦੇ ਰੂਪ ਵਿਚ ਉਭਰੇ ਹਨ।

ਸਿਹਤ ਮੰਤਰਾਲਾ ਨੇ ਦੈਨਿਕ ਮੁੱਢਲੀ ਜਾਣਕਾਰੀ ਵਿਚ ਦੱਸਿਆ ਕਿ 2 ਭਾਈਚਾਰਕ ਪੱਧਰ ਦੇ ਮਾਮਲਿਆਂ ਵਿਚ ਇਕ ਮਰੀਜ਼ ਸਿੰਗਾਪੁਰ ਦਾ ਨਗਾਰਿਕ ਹੈ, ਜਦੋਂਕਿ ਦੂਜਾ ਵਰਕ ਪਾਸ (ਵਿਦੇਸ਼ੀ) ਧਾਰਕ ਹੈ। ਮੰਤਰਾਲਾ ਨੇ ਦੱਸਿਆ ਕਿ ਜੋ 7 ਮਾਮਲੇ ਹਨ ਉਨ੍ਹਾਂ ਨੂੰ ਸਿੰਗਾਪੁਰ ਆਉਣ ਦੇ ਬਾਅਦ ਘਰ ਵਿਚ ਹੀ ਇਕਾਂਤਵਾਸ ਵਿਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਮੰਤਰਾਲਾ ਨੇ ਦੱਸਿਆ ਕਿ ਸੋਮਵਾਰ ਨੂੰ ਜਿਨ੍ਹਾਂ 9 ਮਾਮਲਿਆਂ ਦੀ ਪੁਸ਼ਟੀ ਹੋਈ ਸੀ, ਉਨ੍ਹਾਂ ਵਿਚ ਇਕ ਸਿੰਗਾਪੁਰ ਦਾ ਸਥਾਈ ਨਿਵਾਸੀ ਹੈ, ਜਦੋਂਕਿ 3 ਹੋਰ 'ਵਰਕ ਪਰਮਿਟ' 'ਤੇ 20 ਅਤੇ 22 ਜੁਲਾਈ ਨੂੰ ਭਾਰਤ ਤੋਂ ਆਏ ਸਨ। ਹੋਰ 5 'ਵਰਕ ਪਰਮਿਟ' 'ਤੇ 22 ਜੁਲਾਈ ਨੂੰ ਭਾਰਤ, ਜਾਪਾਨ ਅਤੇ ਫਿਲੀਪੀਨ ਤੋਂ ਪਰਤੇ ਸਨ ਅਤੇ 14 ਦਿਨਾਂ ਲਈ ਘਰ ਵਿਚ ਇਕਾਂਤਵਾਸ ਵਿਚ ਸਨ। ਮੰਤਰਾਲਾ ਨੇ ਦੱਸਿਆ ਕਿ ਇਸ ਸਮੇਂ 114 ਕੋਵਿਡ-19 ਮਰੀਜ਼ ਹਸਪਤਾਲ ਵਿਚ ਭਰਤੀ ਹਨ, ਜਦੋਂਕਿ ਇਕ ਦੀ ਹਾਲਤ ਗੰਭੀਰ ਹੈ ਅਤੇ ਉਹ ਆਈ.ਸੀ.ਯੂ. ਵਿਚ ਭਰਤੀ ਹੈ। ਕਰੀਬ 5,700 ਮਰੀਜ਼ਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਮੰਤਰਾਲਾ ਨੇ ਦੱਸਿਆ ਕਿ 47,179 ਮਰੀਜ਼ ਠੀਕ ਹੋ ਚੁੱਕੇ ਹੈ ਜਿਨ੍ਹਾਂ ਵਿਚੋਂ 253 ਨੂੰ ਸੋਮਵਾਰ ਨੂੰ ਛੁੱਟੀ ਦਿੱਤੀ ਗਈ। ਸਿੰਗਾਪੁਰ ਵਿਚ ਕੋਵਿਡ-19 ਨਾਲ 27 ਲੋਕਾਂ ਦੀ ਮੌਤ ਹੋਈ ਹੈ।


cherry

Content Editor

Related News