ਡੈਨੀਅਰਲ ਪਰਲ ਕਤਲਕਾਂਡ ਮਾਮਲੇ ''ਚ ਸੁਪਰੀਮ ਕੋਰਟ ਪਹੁੰਚੀ ਸਿੰਧ ਸਰਕਾਰ

04/23/2020 3:51:28 PM

ਇਸਲਾਮਾਬਾਦ- ਪਾਕਿਸਤਾਨ ਦੀ ਸਿੰਧ ਸਰਕਾਰ ਨੇ ਸੁਪਰੀਮ ਕੋਰਟ ਵਿਚ ਸੂਬਾਈ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿਚ 2002 ਦੇ ਕਰਾਚੀ ਵਿਚ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਨੂੰ ਅਗਵਾ ਕਰਨ ਤੇ ਉਹਨਾਂ ਦੀ ਹੱਤਿਆ ਮਾਮਲੇ ਵਿਚ ਬ੍ਰਿਟਿਸ਼ ਮੂਲ ਦੇ ਚੋਟੀ ਦੇ ਅਲ-ਕਾਇਦਾ ਨੇਤਾ ਅਹਿਮਦ ਉਮਰ ਸਈਦ ਸ਼ੇਖ ਤੇ ਤਿੰਨ ਹੋਰਾਂ ਨੂੰ ਬਰੀ ਕਰ ਦਿੱਤਾ ਗਿਆ ਸੀ।

'ਦ ਵਾਲ ਸਟ੍ਰੀਟ ਜਨਰਲ' ਦੇ ਲਈ 38 ਸਾਲਾ ਦੱਖਣੀ ਏਸ਼ੀਆਈ ਬਿਊਰੋ ਦੇ ਮੁਖੀ ਪਰਲ ਨੂੰ 2002 ਵਿਚ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਪਾਕਿਸਤਾਨ ਵਿਚ ਦੇਸ਼ ਦੀ ਸ਼ਕਤੀਸ਼ਾਲੀ ਜਾਸੂਸੀ ਏਜੰਸੀ ਆਈ.ਐਸ.ਆਈ. ਤੇ ਅਲ-ਕਾਇਦਾ ਦੇ ਵਿਚਾਲੇ ਕਥਿਤ ਸਬੰਧਾਂ 'ਤੇ ਇਕ ਕਹਾਣੀ ਦੀ ਜਾਂਚ ਕਰ ਰਹੇ ਸਨ। ਦੱਖਣੀ ਸੂਬੇ ਸਿੰਧ ਦੀ ਸਰਕਾਰ ਨੇ ਬੁੱਧਵਾਰ ਨੂੰ ਸਿੰਧ ਹਾਈਕੋਰਟ ਦੇ 2 ਅਪ੍ਰੈਲ ਦੇ ਹੁਕਮ ਦੇ ਖਿਲਾਫ ਸੁਪਰੀਮ ਕੋਰਟ ਦੇ ਸਾਹਮਣੇ ਚੁਣੌਤੀ ਪੇਸ਼ ਕੀਤੀ ਹੈ।

ਹਾਈ ਕੋਰਟ ਨੇ ਪਰਲ ਦੀ ਹੱਤਿਆ ਦੇ ਲਈ ਸ਼ੇਖ ਨੂੰ ਦੋਸ਼ੀ ਠਹਿਰਾਇਆ। ਇਸ ਦੇ ਨਾਲ ਹੀ ਫਹਿਦ ਨਸੀਮ, ਸ਼ੇਖ ਆਦਿਲ ਤੇ ਸਲਮਾਨ ਸਾਕਿਬ ਜਿਹੇ ਤਿੰਨ ਹੋਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ, ਜਿਹਨਾਂ ਨੂੰ ਪਹਿਲਾਂ ਕਰਾਚੀ ਦੀ ਅੱਤਵਾਦ ਰੋਕੂ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਰਲ ਦੇ ਕਤਲ ਵਾਲਾ ਇਕ ਗ੍ਰਾਫਿਕ ਵੀਡੀਓ ਇਕ ਮਹੀਨੇ ਬਾਅਦ ਅਮਰੀਕਾ ਦੇ ਦੂਤਘਰ ਨੂੰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਮਰ ਸ਼ੇਖ ਨੂੰ 2002 ਵਿਚ ਗ੍ਰਿਫਤਾਰ ਕੀਤਾ ਗਿਆ ਤੇ ਟ੍ਰਾਇਲ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ।


Baljit Singh

Content Editor

Related News