ਇਟਲੀ ''ਚ ਕੋਰੋਨਾ ਨਾਲ ਜੰਗ ਲੜ ਰਹੇ 51 ਡਾਕਟਰਾਂ ਦੀ ਮੌਤ, ਜਾਣੋ ਹਾਲਾਤ

03/28/2020 11:37:03 PM

ਰੋਮ : ਇਟਲੀ ਵਿਚ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਸਗੋਂ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਇਟਲੀ ਵਿਚ ਕੋਰਨਾ ਵਾਇਰਸ ਨਾਲ 24 ਘੰਟਿਆਂ ਵਿਚ ਜਿੱਥੇ ਤਕਰੀਬਨ 1,000  ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 9,134 'ਤੇ ਪਹੁੰਚ ਗਈ ਹੈ, ਉੱਥੇ ਹੀ ਕੋਰੋਨਾ ਵਾਇਰਸ ਸ਼ੁਰੂ ਹੋਣ ਤੋਂ ਹੁਣ ਤੱਕ ਇਸ ਨਾਲ ਜੰਗ ਲੜ ਰਹੇ 55 ਡਾਕਟਰਾਂ ਦੀ ਮੌਤ ਵੀ ਹੋ ਚੁੱਕੀ ਹੈ।

PunjabKesari

 

ਰਿਪੋਰਟਾਂ ਮੁਤਾਬਕ, ਇਹ ਸਾਰੇ ਡਾਕਟਰ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਰੀਜ਼ਾਂ ਦਾ ਇਲਾਜ ਕਰਨ ਵਿਚ ਡਿਊਟੀ 'ਤੇ ਲਗਾਏ ਗਏ ਸਨ ਤੇ ਇਸੇ ਦੌਰਾਨ ਸੰਕ੍ਰਮਿਤ ਹੋਏ ਸਨ। 

PunjabKesari
ਇਟਲੀ ਡਾਕਟਰ ਸੰਘ ਮੁਤਾਬਕ, ਇਨ੍ਹਾਂ ਵਿਚੋਂ 32 ਡਾਕਟਰ ਲੋਂਬਾਰਡੀ ਦੇ ਸਨ, ਜੋ ਕਿ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈ। ਓਧਰ ਇਟਲੀ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਮੁਤਾਬਕ, ਵੀਰਵਾਰ ਤੱਕ ਕੁੱਲ 6,414 ਸਿਹਤ ਸੰਭਾਲ ਕਰਮਚਾਰੀ ਸੰਕ੍ਰਮਿਤ ਹੋਏ ਹਨ। ਇਸ ਤੋਂ ਇਲਾਵਾ ਇਕ 101 ਸਾਲਾ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਣ 'ਤੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।

PunjabKesari

ਉੱਥੇ ਹੀ, ਖਬਰਾਂ ਇਹ ਵੀ ਹਨ ਕਿ ਇਟਲੀ ਵਿਚ ਡਾਕਟਰਾਂ ਦੀ ਘਾਟ ਹੋਣ ਕਾਰਨ ਡਾਕਟਰੀ ਸਿਖ ਰਹੇ ਵੀ ਨਾਲ ਹੀ ਲੱਗੇ ਹੋਏ ਹਨ। ਇਟਲੀ ਦੇ ਡਾਕਟਰ ਸੰਘ ਨੇ ਖਤਰੇ ਤੋਂ ਬਚਣ ਲਈ ਹੋਰ ਜ਼ਿਆਦਾ ਸੁਰੱਖਿਅਤ ਉਪਕਰਣ ਮੰਗੇ ਹਨ। ਸੰਘ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਕੰਮ ਡਾਕਟਰਾਂ ਤੇ ਸਿਹਤ ਵਰਕਰਾਂ ਦੀ ਸੁਰੱਖਿਆ ਯਕੀਨੀ ਕਰਨਾ ਹੈ, ਤਾਂ ਕਿ ਉਹ ਕੋਰੋਨਾ ਦਾ ਸ਼ਿਕਾਰ ਨਾ ਹੋਣ। ਜ਼ਿਕਰਯੋਗ ਹੈ ਕਿ ਦਸੰਬਰ ਵਿਚ ਚੀਨ ਵਿਚ ਪਹਿਲੇ ਮਾਮਲੇ ਦੀ ਰਿਪੋਰਟ ਤੋਂ ਬਾਅਦ 197 ਦੇਸ਼ਾਂ ਵਿਚ ਹੁਣ ਕੁੱਲ ਮਿਲਾ ਕੇ 6,00,000 ਤੋਂ ਵੱਧ ਕੋਰੋਨਾ ਵਾਇਰਸ ਮਾਮਲੇ ਹੋ ਗਏ ਹਨ।

PunjabKesari


Sanjeev

Content Editor

Related News