ਅਰਨੋਲਡ ਕਲਾਸਿਕ ਯੂਰਪੀਅਨ ਚੈਂਪੀਅਨਸ਼ਿਪ 'ਚ ਇਟਲੀ ਤੋਂ ਸਿਮਾ ਘੁੰਮਣ ਦੀ ਹੋਈ ਸਿਲੈਕਸ਼ਨ
Wednesday, Jul 20, 2022 - 03:29 PM (IST)
ਰੋਮ (ਕੈਂਥ) ਇਟਲੀ ਵਿੱਚ ਬੀਤੇ ਦਿਨੀਂ ਹੋਏ ਬਾਡੀ ਬਿਲਡਰ ਮੁਕਾਬਲਿਆਂ ਦੇ ਕਲਾਸਿਕ ਫਿਜ਼ਿਕਸ ਵਿੱਚੋਂ ਪੰਜਾਬੀ ਸਿਮਾ ਘੁੰਮਣ ਵੱਲੋਂ ਦੂਜੀ ਪੁਜੀਸ਼ਨ ਹਾਸਲ ਕੀਤੀ ਗਈ ਅਤੇ ਹੁਣ ਉਸ ਦੀ ਸਪੇਨ ਵਿਖੇ ਹੋਣ ਜਾ ਰਹੀ ਯੂਰਪੀਅਨ ਬਾਡੀ ਬਿਲਡਰ ਚੈਂਪੀਅਨਸ਼ਿੱਪ ਲਈ ਸਿਲੈਕਸ਼ਨ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਮਾ ਘੁੰਮਣ ਨੇ ਦੱਸਿਆ ਕਿ ਯੂਰਪ ਦੇ ਵੱਖ ਵੱਖ ਦੇਸ਼ਾਂ ਵਿਚੋਂ ਪਹੁੰਚ ਰਹੇ ਬਾਡੀ ਬਿਲਡਰਾਂ ਦਾ ਮੁਕਾਬਲਾ ਯੂਰਪੀਅਨ ਦੇਸ਼ ਸਪੇਨ ਵਿੱਚ 18 ਸਤੰਬਰ ਨੂੰ ਹੋਣ ਜਾ ਰਹਾ ਹੈ, ਜਿਸ ਵਿੱਚ ਉਹ ਹਿੱਸਾ ਲੈਣ ਜਾ ਰਿਹਾ ਹੈ। ਇਟਲੀ ਵਿੱਚ ਉਹ ਪਹਿਲਾ ਪੰਜਾਬੀ ਹੈ ਜੋ ਕਲਾਸਿਕ ਫਿਜ਼ਿਕਸ ਵਰਗ ਲਈ ਖੇਡੇਗਾ।
ਸਿਮਾ ਘੁੰਮਣ ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਪੰਜਾਬੀ ਭਾਈਚਾਰੇ ਦਾ ਮਾਣ ਬਰਕਰਾਰ ਰੱਖਣ ਲਈ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਖੇਡੇਗਾ ਅਤੇ ਇਟਲੀ ਲਈ ਮੈਡਲ ਜਿੱਤ ਕੇ ਲਿਆਏਗਾ।ਸਿਮਾ ਘੁੰਮਣ ਨੇ ਦੱਸਿਆ ਕਿ ਉਸ ਦੀ ਮਿਹਨਤ ਪਿੱਛੇ ਉਸ ਦੇ ਮਾਤਾ ਨਰਿੰਦਰ ਕੌਰ ਅਤੇ ਪਿਤਾ ਦਵਿੰਦਰ ਸਿੰਘ ਦੇ ਨਾਲ ਨਾਲ ਉਸ ਦੇ ਕੋਚ ਦਾ ਵੀ ਵਡਮੁੱਲਾ ਯੋਗਦਾਨ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰਿਸ਼ੀ ਸੁਨਕ ਚੌਥੇ ਰਾਊਂਡ 'ਚ ਵੀ ਟਾਪ 'ਤੇ, ਹੁਣ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਦੌੜ 'ਚ ਬਚੇ ਤਿੰਨ ਨੇਤਾ
ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਦੌਰਾਨ ਵਿਰੋਨਾ ਵਿਖੇ ਹੋਏ ਇਟਲੀ ਭਰ ਦੇ ਬਾਡੀ ਬਿਲਡਰ ਮੁਕਾਬਲਿਆਂ ਵਿੱਚ ਉਸ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ।ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਨੇ ਜਿਥੇ ਸਿੰਮਾ ਘੁਮਣ ਨੂੰ ਮੁਬਾਰਕਾਂ ਦਿੱਤੀਆਂ, ਉਥੇ ਹੀ ਉਸ ਦੀ ਜਿੱਤ ਲਈ ਅਰਦਾਸਾਂ ਕੀਤੀਆਂ।