ਸਿੱਖਸ ਆਫ ਅਮੈਰਿਕਾ ਤੇ ਐੱਨ.ਸੀ.ਏ.ਆਈ.ਏ. ਨੇ ਮਨਾਇਆ ਅੰਮ੍ਰਿਤ ਮਹਾਉਤਸਵ (ਤਸਵੀਰਾਂ)
Tuesday, Oct 11, 2022 - 11:26 AM (IST)
ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)- ਸਿੱਖਸ ਆਫ ਅਮੈਰਿਕਾ ਅਤੇ ਐੱਨ.ਸੀ.ਏ.ਆਈ.ਏ (ਨੈਸ਼ਨਲ ਕਾਉਂਸਲ ਆਫ ਏਸ਼ੀਅਨ ਇੰਡੀਅਨ ਐਸੋਸੀਏਸ਼ਨ) ਵਲੋਂ ਸਾਂਝੇ ਤੌਰ ’ਤੇ ਭਾਰਤ ਦੇ 75ਵੇਂ ਆਜ਼ਾਦੀ ਦਿਵਸ ’ਤੇ ਅੰਮ੍ਰਿਤ ਮਹਾਉਤਸਵ ਬਹੁਤ ਹੀ ਵੱਡੇ ਪੱਧਰ ’ਤੇ ਮਨਾਇਆ ਗਿਆ। ਇਸ ਸਮਾਗਮ ਵਿਚ ਗਲੋਬਲ ਹਰਿਆਣਾ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਇਸ ਸਮਾਗਮ ਵਿਚ ਮੈਰੀਲੈਂਡ ਦੇ ਵੱਡੇ ਸਿਆਸੀ ਆਗੂਆਂ ਨੇ ਵੀ ਆਪਣਾ ਯੋਗਦਾਨ ਪਾਇਆ। ਇਸ ਸਮਾਗਮ ਦੌਰਾਨ ਸਿੱਖਸ ਆਫ ਅਮੈਰਿਕਾ ਅਤੇ ਐੱਨ.ਸੀ.ਏ.ਆਈ.ਏ. ਦੀ ਮਹੱਤਤਾ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਇਸ ਸਮਾਗਮ ਵਿਚ ਅਮਰੀਕਾ ਦੀਆਂ ਦੋਵਾਂ ਪਾਰਟੀਆਂ ਡੈਮੋਕ੍ਰਰੇਟਿਕ ਤੇ ਰਿਪਬਲਿਕਨ ਦੇ ਆਉਣ ਵਾਲੀਆਂ ਚੋਣਾਂ ਦੇ ਉਮੀਦਵਾਰ ਵੀ ਪਹੁੰਚੇ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਕਤਲ ਦੇ ਸ਼ੱਕੀ 'ਤੇ ਲਾਏ ਗਏ ਦੋਸ਼
ਜਿੰਨਾਂ ਵਿੱਚ ਮੈਰੀਲੈਂਡ ਦੇ ਯੂ.ਐੱਸ.ਸੈਨੇਟਰ, ਕਾਂਗਰਸਮੈਨ ਅਤੇ ਕੌਂਸਲਮੈਨ ਵੀ ਸਮਾਮਗ ਵਿਚ ਪਹੁੰਚੇ। ਮੈਰੀਲੈਂਡ ਦੇ ਯੂ.ਐੱਸ ਸੈਨੇਟਰ ਕ੍ਰਿਸ਼ ਵੈਨ ਹੋਲਨ ਦਾ ਨਾਮ ਵਿਸ਼ੇਸ਼ ਹੈ। ਮਿੰਟਗੁਮਰੀ ਕਾਉਂਟੀ ਦੇ ਐਗਜ਼ੈਕਟਿਵ ਮਾਰਕ ਅਰਵਿਚ, ਕਾਂਗਰਸ ਮੈਨ ਡੇਵਿਡ ਟਰੋਨ, ਮੈਰੀਲੈਂਡ ਸਟੇਟ ਦੇ ਲੈਫਟੀਨੈਂਟ ਗਵਰਨਰ ਦੀ ਚੋਣ ਲੜ ਰਹੀ ਉਮੀਦਵਾਰ ਅਰੂਨਾ ਮਿਲਰ ਤੇ ਮੈਰੀਲੈਂਡ ਸਟੇਟ ਦੇ ਗਵਰਨਰ ਲੈਰੀ ਹੋਗਨ ਦੇ ਆਫਿਸ ਵਿਚੋਂ ਸਟੀਵ ਮੈਕਐਡਮਸ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਏਸ਼ੀਅਨ ਇੰਡੀਅਨ ਮੁਸਲਿਮ, ਅਲੀਗੜ੍ਹ ਐਲੂਮਨੀ ਐਸੋਸੀਏਸ਼ਨ ਸੰਸਥਾਵਾਂ ਨੇ ਵੀ ਸ਼ਿਰਕਤ ਕੀਤੀ।