''ਸਿੱਖਸ ਫਾਰ ਟਰੰਪ'' ਨੇ ਰਾਸ਼ਟਰਪਤੀ ਟਰੰਪ ਦੀ ਸਿਹਤਯਾਬੀ ਲਈ ਕੀਤੀ ਅਰਦਾਸ

Tuesday, Oct 06, 2020 - 10:00 AM (IST)

''ਸਿੱਖਸ ਫਾਰ ਟਰੰਪ'' ਨੇ ਰਾਸ਼ਟਰਪਤੀ ਟਰੰਪ ਦੀ ਸਿਹਤਯਾਬੀ ਲਈ ਕੀਤੀ ਅਰਦਾਸ

ਮੈਰੀਲੈਡ, (ਰਾਜ ਗੋਗਨਾ)— ਬੀਤੇ ਦਿਨੀਂ ਰਾਸ਼ਟਰਪਤੀ ਟਰੰਪ ਨੂੰ ਕੋਵਿਡ-19 ਪਾਜ਼ੀਟਿਵ ਹੋਣ ਮਗਰੋਂ ਵਾਲਟਰ ਰੀਡ ਹਸਪਤਾਲ ਵਿਚ ਦਾਖਲ ਹੋਣਾ ਪਿਆ , ਜਿੱਥੇ ਉਨ੍ਹਾਂ ਦੀ ਸਿਹਤਯਾਬੀ ਦੀ ਅਰਦਾਸ ਕਰਨ ਲਈ 'ਸਿੱਖਸ ਫਾਰ ਟਰੰਪ' ਦੇ ਮੈਂਬਰ ਵੀ ਪੁੱਜੇ। ਦੱਸ ਦਈਏ ਕਿ ਟਰੰਪ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 

ਜਾਣਕਾਰੀ ਮੁਤਾਬਕ ਬੀਤੇ ਦਿਨ 'ਸਿੱਖਸ ਫਾਰ ਟਰੰਪ' ਵੱਲੋਂ ਵਾਲਟਰ ਰੀਡ ਹਸਪਤਾਲ ਪਹੁੰਚ ਕੇ ਉਨ੍ਹਾਂ ਦੀ ਜਲਦੀ ਤੰਦਰੁਸਤੀ ਲਈ ਹਸਪਤਾਲ ਦੇ ਬਾਹਰ ਅਰਦਾਸ ਕੀਤੀ ਗਈ ।

ਇਸ ਸਦਭਾਵਨਾ ਨੂੰ ਵੇਖਦਿਆਂ ਉਥੇ ਮੌਜੂਦ ਅਮਰੀਕੀਆਂ ਨੇ ਸਿੱਖਾਂ ਦੀ ਇਸ ਭਾਵਨਾ ਦੀ ਭਰਵੀਂ ਤਾਰੀਫ ਕੀਤੀ। ਰਾਸ਼ਟਰਪਤੀ ਵੱਲੋਂ ਚੋਣ ਮੁਹਿੰਮ ਲਈ ਨਿਯੁਕਤ ਕੀਤੇ ਗਏ ਕੋ-ਚੇਅਰਮੈਨ ਬਲਜਿੰਦਰ ਸਿੰਘ ਸੰਮੀ ਦਾ ਕਹਿਣਾ ਹੈ ਕਿਸੇ ਪਾਰਟੀ ਦੇ ਉਮੀਦਵਾਰ ਲਈ ਨਹੀਂ ਬਲਕਿ ਅਮਰੀਕਾ ਦੇ ਰਾਸ਼ਟਰਪਤੀ ਲਈ ਅਰਦਾਸ ਕਰਨ ਆਏ ਹਨ।


author

Lalita Mam

Content Editor

Related News