ਮੈਲਬੌਰਨ 'ਚ ਗਰਮੀ ਕਾਰਨ ਲੋਕ ਬੇਹਾਲ, ਸਿੱਖ ਮਦਦ ਲਈ ਆਏ ਅੱਗੇ

01/06/2018 4:20:49 PM

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਇਸ ਸਮੇਂ ਗਰਮੀ ਬਹੁਤ ਜ਼ਿਆਦਾ ਵਧ ਗਈ ਹੈ। ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਤਪਦੀ ਗਰਮੀ ਲੋਕਾਂ ਲਈ ਵੱਡੀ ਪਰੇਸ਼ਾਨੀ ਬਣ ਗਈ ਹੈ। ਲੋਕਾਂ ਲਈ ਘਰਾਂ ਵਿਚੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। 41 ਡਿਗਰੀ ਤੱਕ ਤਾਪਮਾਨ ਵਧ ਜਾਣਾ ਲੋਕਾਂ ਲਈ ਬਰਦਾਸ਼ਤ ਤੋਂ ਹੋ ਗਿਆ ਹੈ। ਇੱਥੇ ਰਹਿੰਦੇ ਲੋਕਾਂ ਲਈ ਇਹ ਸਲਾਹ ਜਾਰੀ ਕੀਤੀ ਗਈ ਹੈ ਕਿ ਉਹ ਘਰਾਂ ਅੰਦਰ ਰਹਿਣ। 
ਇਸ ਗਰਮੀ ਦੇ ਬਾਵਜੂਦ ਲੋਕਾਂ ਨੂੰ ਘਰਾਂ ਦੇ ਕਈ ਕੰਮਾਂ ਨੂੰ ਕਰਨ ਲਈ ਬਾਹਰ ਤਾਂ ਜਾਣਾ ਹੀ ਪੈਂਦਾ ਹੈ। ਗਰਮੀ ਤੋਂ ਰਾਹਤ ਲਈ ਕੋਈ ਸਮੁੰਦਰੀ ਕੰਢੇ ਬੈਠਾ ਹੈ ਅਤੇ ਕੋਈ ਘੁੰਮਣ-ਫਿਰਨ ਗਿਆ ਹੈ। ਰੇਲਵੇ ਸਟੇਸ਼ਨਾਂ 'ਤੇ ਲੋਕ ਨਜ਼ਰ ਆ ਰਹੇ ਹਨ, ਅਜਿਹੇ ਵਿਚ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸਿੱਖਾਂ ਵਲੋਂ ਸੇਵਾ ਕੀਤੀ ਜਾ ਰਹੀ ਹੈ, ਉਹ ਸੇਵਾ ਹੈ ਪਾਣੀ ਦੀ ਸੇਵਾ। ਇੰਨੀ ਗਰਮੀ ਪੈ ਰਹੀ ਹੈ ਅਤੇ ਪਿਆਸ ਲੱਗਣਾ ਲਾਜ਼ਮੀ ਹੈ। ਵਿਕਟੋਰੀਆ ਸਥਿਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਪੈਕੇਨਹਮ ਦੇ ਸਿੱਖ ਵਾਲੰਟੀਅਰਾਂ ਵਲੋਂ ਰੇਲਵੇ ਸਟੇਸ਼ਨ 'ਤੇ ਪਾਣੀ ਅਤੇ ਕੋਲਡ ਡਰਿੰਕ ਦੀ ਸੇਵਾ ਕੀਤੀ ਜਾ ਰਹੀ ਹੈ। ਸਿੱਖ ਸ਼ਰਧਾ ਭਾਵਨਾ ਨਾਲ ਲੋਕਾਂ 'ਚ ਠੰਡੇ-ਮਿੱਠੇ ਅਤੇ ਸਾਦਾ ਪਾਣੀ ਵਰਤਾਅ ਕੇ ਲੋਕਾਂ ਦੀ ਗਰਮੀ ਨੂੰ ਦੂਰ ਕਰ ਰਹੇ ਹਨ।


Related News