ਅਮਰੀਕਾ ਦੇ ਉਸਾਰੀ ਅਧੀਨ ਗੁਰਦੁਆਰਾ ਸਾਹਿਬ ਨੂੰ ਪਹੁੰਚਾਇਆ ਨੁਕਸਾਨ, ਕੰਧਾਂ ’ਤੇ ਲਿਖੇ ਸਲੋਗਨ

Sunday, Aug 08, 2021 - 03:40 AM (IST)

ਅਮਰੀਕਾ ਦੇ ਉਸਾਰੀ ਅਧੀਨ ਗੁਰਦੁਆਰਾ ਸਾਹਿਬ ਨੂੰ ਪਹੁੰਚਾਇਆ ਨੁਕਸਾਨ, ਕੰਧਾਂ ’ਤੇ ਲਿਖੇ ਸਲੋਗਨ

ਇੰਟਰਨੈਸ਼ਨਲ ਡੈਸਕ - ਅਮਰੀਕਾ ਦੇ ਨਿਊ ਹਾਈਡ ਪਾਰਕ ਵਿਚ ਉਸਾਰੀ ਅਧੀਨ ਇਕ ਗੁਰਦੁਆਰਾ ਸਾਹਿਬ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਉਥੇ ਭੰਨ-ਤੋੜ ਕਰਨ ਤੋਂ ਬਾਅਦ ਕੰਧਾਂ ’ਤੇ ‘ਟਰੰਪ 2024 ਮੇਕ ਅਮੇਰਿਕਾ ਗ੍ਰੇਟ ਅਗੇਨ।’ ਵਰਗੇ ਨਾਅਰੇ ਵੀ ਲਿਖੇ ਗਏ। ਇਸ ਪੂਰੇ ਮਾਮਲੇ ਬਾਰੇ ਸਿੱਖ ਗਠਜੋੜ ਦੀ ਬੁਲਾਰਣ ਪ੍ਰੀਤ ਕੌਰ ਨੇ ਦੱਸਿਆ ਕਿ ਇਹ ਮਾਮਲਾ 3 ਅਗਸਤ ਨੂੰ ਸਾਹਮਣੇ ਆਇਆ ਹੈ, ਜਿਸਦੇ ਬਾਅਦ ਇਸਦੀ ਸੂਚਨਾ ਤੁਰੰਤ ਪੁਲਸ ਵਿਭਾਗ ਨੂੰ ਦਿੱਤੀ ਗਈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਕੰਧਾਂ ’ਤੇ ਕਈ ਤਰ੍ਹਾਂ ਦੇ ਜਾਤੀਸੂਚਕ ਸ਼ਬਦ ਲਿਖੇ ਗਏ ਸਨ।

ਇਹ ਵੀ ਪੜ੍ਹੋ - ਨੀਰਜ ਚੋਪੜਾ ਨੇ 'ਉੱਡਣਾ ਸਿੱਖ' ਦਾ ਸੁਫ਼ਨਾ ਕੀਤਾ ਪੂਰਾ, ਸਮਰਪਿਤ ਕੀਤਾ ਸੋਨ ਤਮਗਾ

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਿੱਖਾਂ ਨੂੰ ਆਮਤੌਰ ’ਤੇ ਉਨ੍ਹਾਂ ਦੀ ਪੱਗ ਕਾਰਨ ਗਲਤ ਮੰਨਿਆ ਜਾਂਦਾ ਹੈ। ਅਮਰੀਕਾ ’ਚ ਉਹ ਜ਼ਿਆਦਾਤਰ ਮੁਸਲਿਮ ਵਿਰੋਧੀ ਭੇਦਭਾਵ ਨੂੰ ਮਹਿਸੂਸ ਕਰਦੇ ਹਨ। ਇੰਨਾ ਹੀ ਨਹੀਂ ਕਈ ਵਾਰ ਇਸੇ ਕਾਰਨ ਸਿੱਖਾਂ ’ਤੇ ਜਾਨਲੇਵਾ ਹਮਲੇ ਵੀ ਹੋਏ ਹਨ।

ਫਿਲਹਾਲ ਇਸ ਮਾਮਲੇ ਵਿਚ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਇਸ ਬਾਰੇ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਸਿੱਖ ਗਠਜੋੜ ਸਥਾਨਕ ਅਤੇ ਸੰਘੀ ਕਾਨੂੰਨ ਨਾਲ ਨਫਰਤ ਦੇ ਇਸ ਕੰਮ ਦਾ ਜਵਾਬ ਦੇਣ ਲਈ ਹਰ ਉਚਿਤ ਕਾਰਵਾਈ ਯਕੀਨੀ ਕਰਨ ਵਿਚ ਪੂਰਨ ਤੌਰ ’ਤੇ ਮਦਦ ਕਰੇਗੀ। ਉਥੇ ਸਿੱਖ ਗਠਜੋੜ ਨੇ ਬਿਆਨ ਦਿੱਤਾ ਹੈ ਕਿ ਇਸ ਦਰਦ ਨੂੰ ਮਹਿਸੂਸ ਕਰਨ ਦੇ ਬਾਵਜੂਦ ਉਹ ਆਸ ਕਰਦੇ ਹਨ ਕਿ ਇਹ ਘਟਨਾ ‘ਸਿੱਖ ਜਾਗਰੂਕਤਾ ਵਧਾਉਣ ਅਤੇ ਨਾਸਾਉ ਕਾਉਂਟੀ ਭਾਈਚਾਰੇ ਨੂੰ ਨੇੜੇ ਲਿਆਉਣ ਵਿਚ ਮਦਦ ਕਰੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News