ਸਿੱਖੀ ਸੇਵਾ ਸੁਸਾਇਟੀ ਨੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਕੀਰਤਨ ਤੇ ਕਵੀਸ਼ਰੀ ਮੁਕਾਬਲੇ ਕਰਵਾਏ

Monday, Apr 04, 2022 - 01:02 AM (IST)

ਰੋਮ (ਕੈਂਥ)-ਇਟਲੀ 'ਚ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸਿੱਖੀ ਸੇਵਾ ਸੁਸਾਇਟੀ ਇਟਲੀ ਵਲੋਂ ਸੰਸਥਾ ਦੀ 10ਵੀਂ ਵਰੇਗੰਢ 'ਤੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ (ਰਿਜੀਓਏਮੀਲੀਆ) ਇਟਲੀ ਵਿਖੇ ਦੌਰਾਨ ਕੀਰਤਨ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ,  ਜਿਸ 'ਚ 9 ਸਾਲ ਤੋਂ 13 ਸਾਲ ,14 ਸਾਲ ਤੋਂ 18 ਸਾਲ ,19 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ : ਇਮਰਾਨ ਖਾਨ ਨਹੀਂ ਰਹੇ ਪਾਕਿ ਦੇ 'ਕਪਤਾਨ', ਖੁੱਸਿਆ PM ਦਾ ਅਹੁਦਾ

PunjabKesari

ਇਸ ਸਮਾਗਮ 'ਚ ਸਿੱਖ ਇਤਿਹਾਸ ਦੀ ਇਟਾਲੀਅਨ ਭਾਸ਼ਾ 'ਚ ਪ੍ਰਦਰਸ਼ਨੀ ਲਗਾਈ ਗਈ ਅਤੇ ਇਟਾਲੀਅਨ ਲੋਕਾਂ ਨੂੰ ਸਿੱਖੀ ਬਾਰੇ ਜਾਗਰੂਕ ਕੀਤਾ। ਇਸ ਮੌਕੇ ਸਿੱਖੀ ਸੇਵਾ ਸੋਸਾਇਟੀ ਨਾਲ ਜੁੜੇ ਕੇ ਕੰਮ ਕਰ ਰਹੀਆਂ ਇਟਾਲੀਅਨ ਸੰਸਥਾਵਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਵਿਸ਼ੇਸ਼ ਤੌਰ 'ਤੇ ਵੈਟੀਕਨ ਸਿਟੀ ਤੋਂ ਨੁਮਾਇੰਦੇ ਵੀ ਪਹੁੰਚੇ। ਇਸ ਸਮਾਗਮ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਵੀ ਕੀਤਾ ਗਿਆ।

ਇਹ ਵੀ ਪੜ੍ਹੋ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Harnek Seechewal

Content Editor

Related News