'ਦਸਤਾਰ' ਬੰਨ੍ਹ ਕੇ ਰੈਂਪ ਵਾਕ ਕਰਕੇ ਛਾਈ ਨਵਜੋਤ ਕੌਰ, ਤਸਵੀਰਾਂ ਵਾਇਰਲ

Friday, Nov 20, 2026 - 10:50 AM (IST)

'ਦਸਤਾਰ' ਬੰਨ੍ਹ ਕੇ ਰੈਂਪ ਵਾਕ ਕਰਕੇ ਛਾਈ ਨਵਜੋਤ ਕੌਰ, ਤਸਵੀਰਾਂ ਵਾਇਰਲ

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿੱਚ ਹੋਏ ਇੱਕ ਫੈਸ਼ਨ ਸ਼ੋਅ ਦੌਰਾਨ ਸਿੱਖੀ ਸਰੂਪ ਵਿੱਚ ਦਸਤਾਰ ਸਜਾ ਕੇ ਰੈਂਪ ਵਾਕ ਕਰਨ ਵਾਲੀ ਪੰਜਾਬੀ ਮੂਲ ਦੀ ਮਾਡਲ ਨਵਜੋਤ ਕੌਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਖ਼ੂਬ ਚਰਚਾ ਵਿੱਚ ਹੈ। ਟੋਰਾਂਟੋ ਵਿੱਚ ਹੋਏ ਫੈਸ਼ਨ ਸ਼ੋਅ ਦੌਰਾਨ ਨਵਜੋਤ ਨੇ ਪੂਰੇ ਆਤਮ-ਵਿਸ਼ਵਾਸ ਅਤੇ ਮਾਣ ਨਾਲ ਆਪਣੀ ਸਿੱਖ ਪਛਾਣ ਦੀ ਨੁਮਾਇੰਦਗੀ ਕੀਤੀ। ਉਸ ਦੀ ਇਸ ਵਿਲੱਖਣ ਪੇਸ਼ਕਾਰੀ ਨੇ ਨਾ ਸਿਰਫ਼ ਦਰਸ਼ਕਾਂ ਦਾ ਧਿਆਨ ਖਿੱਚਿਆ, ਸਗੋਂ ਆਨਲਾਈਨ ਵੀ ਲੋਕਾਂ ਦੇ ਦਿਲ ਜਿੱਤ ਲਏ ਹਨ।

ਫੈਸ਼ਨ ਸ਼ੋਅ ਵਿੱਚ ਹੋਰਨਾਂ ਮਾਡਲਾਂ ਦੇ ਨਾਲ ਰੈਂਪ ’ਤੇ ਉੱਤਰੀ ਨਵਜੋਤ ਕੌਰ ਨੇ ਸਿਰ ’ਤੇ ਦਸਤਾਰ ਸਜਾ ਕੇ ਆਪਣੀ ਸਿੱਖ ਵਿਰਾਸਤ, ਇਤਿਹਾਸ ਅਤੇ ਵਿਸ਼ਵਾਸ ਨੂੰ ਮਾਣ ਨਾਲ ਪੇਸ਼ ਕੀਤਾ। ਉਸ ਦੀ ਸ਼ਖ਼ਸੀਅਤ ਅਤੇ ਆਤਮ-ਵਿਸ਼ਵਾਸ ਨੇ ਕੌਮਾਂਤਰੀ ਫੈਸ਼ਨ ਮੰਚ ’ਤੇ ਸਿੱਖ ਪਛਾਣ ਦੀ ਇੱਕ ਵੱਖਰੀ ਛਾਪ ਛੱਡੀ। 

 

 
 
 
 
 
 
 
 
 
 
 
 
 
 
 
 

A post shared by Navjot Kaur (@kaur_navjotkhalsa)

ਪੜ੍ਹੋ ਇਹ ਅਹਿਮ ਖ਼ਬਰ-  ਈਰਾਨ ਯੁੱਧ 'ਤੇ ਖਰਚ'ਤੇ 48 ਬਿਲੀਅਨ ਡਾਲਰ ! ਹੁਣ ਅਮਰੀਕੀ ਕਾਨੂੰਨਸਾਜ਼ਾਂ ਨੇ ਮੰਗ ਲਏ ਵੇਰਵੇ 

ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ਵਿੱਚ ਲੋਕ ਉਸ ਦੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ ਅਤੇ ਇਸ ਨੂੰ ਨੌਜਵਾਨ ਪੀੜ੍ਹੀ ਲਈ ਪ੍ਰੇਰਣਾਦਾਇਕ ਦੱਸ ਰਹੇ ਹਨ। ਨਵਜੋਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫੈਸ਼ਨ ਸ਼ੋਅ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਇਸ ਪ੍ਰਾਪਤੀ ਨੂੰ ਆਪਣੇ ਲੰਮੇ ਸਫ਼ਰ ਦੀ ਸਿਰਫ਼ ਸ਼ੁਰੂਆਤ ਕਰਾਰ ਦਿੱਤਾ। ਉਸ ਨੇ ਲਿਖਿਆ ਕਿ ਅਜੇ ਬਹੁਤ ਲੰਮਾ ਪੈਂਡਾ ਤੈਅ ਕਰਨਾ ਬਾਕੀ ਹੈ ਅਤੇ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਹ ਇਸ ਮੁਕਾਮ ਤੱਕ ਪਹੁੰਚ ਸਕੇਗੀ, ਪਰ ਆਪਣੇ ਵਿਸ਼ਵਾਸ ਅਤੇ ਮਿਹਨਤ ਸਦਕਾ ਉਸ ਨੇ ਇਹ ਸੁਪਨਾ ਸਾਕਾਰ ਕੀਤਾ ਹੈ।

ਉਸ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਨਸਾਨ ਆਪਣੀ ਪਛਾਣ, ਇਤਿਹਾਸ ਅਤੇ ਵਿਸ਼ਵਾਸ ਨੂੰ ਨਾਲ ਲੈ ਕੇ ਦੁਨੀਆ ਦੇ ਕਿਸੇ ਵੀ ਮੰਚ ’ਤੇ ਮਜ਼ਬੂਤੀ ਨਾਲ ਖੜ੍ਹਾ ਹੋ ਸਕਦਾ ਹੈ। ਇਸ ਲਈ ਆਪਣੇ ਅੰਦਰਲੀ ਸ਼ਕਤੀ ਅਤੇ ਸਮਰੱਥਾ ’ਤੇ ਭਰੋਸਾ ਰੱਖਣਾ ਜ਼ਰੂਰੀ ਹੈ। ਨਵਜੋਤ ਨੇ ਇਸ ਮੌਕੇ ਨੂੰ ਦੇਣ ਵਾਲੇ ਡਿਜ਼ਾਈਨਰਾਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਉਣ ਵਾਲੇ ਸਾਲਾਂ ਵਿੱਚ ਵੀ ਆਪਣਾ ਸਰਵੋਤਮ ਪ੍ਰਦਰਸ਼ਨ ਜਾਰੀ ਰੱਖੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News