ਸਿੱਖ ਗੇਮਜ਼ ਆਸਟ੍ਰੇਲੀਆ ਨੂੰ ਮਿਲਿਆ ਨਵਾਂ ਪ੍ਰਧਾਨ

04/22/2019 1:51:47 PM

ਮੈਲਬੌਰਨ (ਰਮਨਦੀਪ ਸਿੰਘ ਸੋਢੀ)- ਮੈਲਬੌਰਨ ਵਿਖੇ ਕਰਵਾਈਆਂ ਜਾ ਰਹੀਆਂ ਸਿੱਖ ਖੇਡਾਂ ਦੌਰਾਨ ਹੀ ਸਰਬਜੋਤ ਸਿੰਘ ਢਿੱਲੋਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਰਬਜੋਤ ਸਿੰਘ ਢਿੱਲੋਂ ਨੇ ਜਗ ਬਾਣੀ ਦੇ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ 32ਵੀਂ ਸਿੱਖ ਖੇਡਾਂ ਜੋ ਇਥੇ ਮੈਲਬੌਰਨ ਵਿਚ ਕਰਵਾਈਆਂ ਜਾ ਰਹੀਆਂ ਹਨ। ਹਰ ਸਾਲ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਖੇਡਾਂ ਦੌਰਾਨ ਕਮੇਟੀ ਵਲੋਂ ਨਵਾਂ ਪ੍ਰਧਾਨ ਚੁਣਿਆ ਜਾਂਦਾ ਹੈ। ਇਸ ਸਾਲ ਇਹ ਮੌਕਾ ਉਨ੍ਹਾਂ ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਗਲੀਆਂ ਸਿੱਖ ਖੇਡਾਂ ਜੋ ਕਿ ਪਰਥ ਵਿਚ ਹੋਣਗੀਆਂ, ਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਹੋ ਗਈਆਂ ਹਨ ਅਤੇ ਮੈਂ ਉਨ੍ਹਾਂ ਸਭ ਦਾ ਧੰਨਵਾਦੀ ਹਾਂ,ਜਿਨ੍ਹਾਂ ਨੇ ਮੈਨੂੰ ਇਸ ਅਹੁਦੇ ਲਈ ਕਾਬਲ ਸਮਝਿਆ ਅਤੇ ਮੈਨੂੰ ਇਹ ਜ਼ਿੰਮੇਵਾਰੀ ਨਿਭਾਉਣ ਦਾ ਮਾਣ ਬਖਸ਼ਿਆ। ਜ਼ਿਕਰਯੋਗ ਹੈ ਕਿ ਮੈਲਬੌਰਨ ਵਿਖੇ ਇਨੀਂ ਦਿਨੀਂ ਸਿੱਖ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਹੋਣ ਲਈ ਪਹੁੰਚ ਰਹੇ ਹਨ। ਇਹ ਖੇਡਾਂ 19 ਤੋਂ 21 ਅਪ੍ਰੈਲ ਤੱਕ ਕਰਵਾਈਆਂ ਜਾਣਗੀਆਂ। 


Sunny Mehra

Content Editor

Related News