ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਨੇ ਗੁਰੂਘਰਾਂ ਨਾਲ ਸਬੰਧਤ ਮੁੱਦਿਆਂ ''ਤੇ ਕੀਤੀ ਵਿਚਾਰ-ਚਰਚਾ

04/06/2022 1:52:18 PM

ਫਰਿਜ਼ਨੋ/ਕੈਲੀਫੋਰਨੀਆ (ਨੀਟਾ ਮਾਛੀਕੇ): ਸੈਂਟਰਲ ਕੈਲੀਫੋਰਨੀਆ ਸਿੱਖ ਕੌਂਸਲ ਦੇ ਪ੍ਰਮੁੱਖ ਮੈਂਬਰਾਂ ਦੀ ਮਹੀਨੇਵਾਰ ਵਿਸ਼ੇਸ਼ ਮੀਟਿੰਗ ਗੁਰਦੁਆਰਾ ਅਨੰਦਗੜ ਸਾਹਿਬ ਕਰਮਨ ਵਿਖੇ ਸ. ਸੁਖਦੇਵ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਜਿੱਥੇ ਬੀਤੇ ਮਹੀਨੇ ਦੇ ਪ੍ਰੋਗਰਾਮ ਅਤੇ ਗਤੀਵਿਧੀਆਂ ਦਾ ਲੇਖਾ-ਜੋਖਾ ਕੀਤਾ ਗਿਆ, ਉੱਥੇ ਹੀ ਸਿੱਖ ਸੰਗਤ ਨਾਲ ਜੁੜੇ ਮੁੱਦਿਆਂ ਅਤੇ ਗੁਰੂਘਰਾਂ ਵਿਚ ਆਉਣ ਵਾਲੇ ਮੁੱਖ ਪ੍ਰੋਗਰਾਮਾਂ ਬਾਰੇ ਵਿਚਾਰਾਂ ਹੋਈਆਂ।

ਇਸ ਦੌਰਾਨ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਦੇ ਸਮੂਹ ਮੈਂਬਰਾਂ ਨੇ ਕਿਹਾ ਕਿ “ਫਰਿਜ਼ਨੋ ਦੇ ਸਿਟੀ ਕਾਲਜ਼” ਵਿੱਚ ਹੋਣ ਵਾਲੇ ‘ਏਸ਼ੀਅਨ ਡੇ’ ਸਮੇਂ ਕੌਂਸਲ ਵੱਲੋਂ ਸਿੱਖੀ ਦੀ ਪਹਿਚਾਣ ਲਈ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਪੰਜਾਬੀਅਤ ਨਾਲ ਸਬੰਧਤ ਗਤੀਵਿਧੀਆਂ ਦਾ ਪ੍ਰਦਰਸ਼ਨ ਵੀ ਹੋਵੇਗਾ। ਇਸ ਤੋਂ ਇਲਾਵਾ ਸੈਲਮਾਂ ਗੁਰੂਘਰ ਵਿਖੇ 24 ਅਪ੍ਰੈਲ ਨੂੰ ਵਿਸਾਖੀ ਨਗਰ ਕੀਰਤਨ ਅਤੇ 1 ਮਈ ਨੂੰ ਬੱਚਿਆਂ ਦੇ ਵਿਸਾਖੀ ਮੇਲੇ ਦੌਰਾਨ ਸਿੱਖ ਕੌਂਸਲ ਆਫ ਕੈਲੇਫੋਰਨੀਆ ਹਮੇਸ਼ਾ ਵਾਂਗ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹੋਏ ਆਪਣਾ ਵਡਮੁੱਲਾ ਯੋਗਦਾਨ ਪਾਵੇਗੀ। ਯਾਦ ਰਹੇ ਕਿ ਸਿੱਖ ਕੌਂਸਲ ਆਫ ਕੈਲੇਫੋਰਨੀਆ ਸੈਂਟਰਲ ਕੈਲੇਫੋਰਨੀਆ ਦੇ ਗੁਰੂਘਰਾਂ ਦੀ ਇਕ ਸਾਂਝੀ ਕਮੇਟੀ ਹੈ। ਜਿਸ ਵਿਚ ਹਰ ਗੁਰੂਘਰ ਵੱਲੋਂ ਆਪਣੇ ਮੈਂਬਰ ਸ਼ਾਮਲ ਕੀਤੇ ਜਾਂਦੇ ਹਨ। ਇਹ ਕਮੇਟੀ ਇਲਾਕੇ ਦੇ ਗੁਰੂਘਰਾਂ ਤੋਂ ਇਲਾਵਾ ਸਿੱਖੀ ਦੇ ਸਹੀ ਪ੍ਰਚਾਰ ਅਤੇ ਦੁਨੀਆ ਭਰ ਵਿੱਚ ਸਮੁੱਚੇ ਵੱਖ-ਵੱਖ ਭਾਇਚਾਰਿਆਂ ਲਈ ਸੰਕਟ ਸਮੇਂ ਮਦਦ ਲਈ ਉਪਰਾਲੇ ਕਰਦੀ ਰਹਿੰਦੀ ਹੈ।


cherry

Content Editor

Related News