ਨਿਊਜ਼ੀਲੈਂਡ 'ਚ ਯਾਦਗਾਰੀ ਹੋ ਨਿਬੜਿਆ “ਸਿੱਖ ਚਿਲਡਰਨ ਡੇ” (ਤਸਵੀਰਾਂ)
Tuesday, Jan 04, 2022 - 04:53 PM (IST)
ਆਕਲੈਂਡ (ਹਰਮੀਕ ਸਿੰਘ)- ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਂਡ ਵੱਲੋਂ ਗੁਰੂਦਵਾਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਕਰਵਾਇਆ ਗਿਆ 2 ਰੋਜਾ “ਸਿੱਖ ਚਿਲਡਰਨ ਡੇ” 700 ਦੇ ਕਰੀਬ ਬਚਿਆਂ ਦੀ ਸ਼ਮੂਲੀਅਤ ਨਾਲ ਅਮਿੱਟ ਯਾਦਾਂ ਛੱਡਦਾ ਸੰਪੂਰਨ ਹੋਇਆ। 2 ਦਿਨ ਚੱਲੇ ਇਸ ਸਿੱਖ ਚਿਲਡਰਨ ਡੇ ‘ਚ ਜਿੱਥੇ ਸਿੱਖ ਆਰਟ, ਕਵੀਸ਼ਰੀ, ਕਵਿਤਾ ਮੁਕਾਬਲੇ, ਗੁਰਬਾਨੀ ਕੰਠ ਮੁਕਾਬਲੇ, ਸਿੱਖ ਇਤਿਹਾਸ ਭਾਸ਼ਨ ਮੁਕਾਬਲੇ, ਲੇਖ ਮੁਕਾਬਲੇ ਆਦਿ ਵਿੱਚ ਸੈਂਕੜੇ ਬੱਚਿਆਂ ਨੇ ਹਿੱਸਾ ਲਿਆ, ਉੱਥੇ ਹੀ ਬੱਚਿਆਂ ਲਈ ਕਈ ਤਰ੍ਹਾਂ ਦੇ ਖਾਸ ਖਾਣਿਆਂ ਦਾ ਪ੍ਰਬੰਧ ਕੀਤਾ ਗਿਆ ਸੀ।
ਇਸ ਵਰ੍ਹੇ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਬੱਚਿਆਂ ਲਈ 135,000 ਡਾਲਰ ਦੀ ਕੀਮਤ ਦੀਆਂ ਦੋ ਕਿਡਜ਼ ਟਰੇਨਾਂ ਵੀ ਖਰੀਦੀਆਂ ਗਈਆਂ, ਜਿਸ ਦਾ ਬੱਚਿਆਂ ਵਿੱਚ ਖਾਸ ਉਤਸ਼ਾਹ ਰਿਹਾ। ਇਹਨਾਂ ਦੋ ਟਰੇਨਾਂ ਵਿੱਚ ਹਰ ਸ਼ਨੀਵਾਰ ਅਤੇ ਐਂਤਵਾਰ ਗੁਰੂਦਵਾਰਾ ਕੰਪਲੈਕਸ ਅੰਦਰ ਬੱਚੇ ਫਰੀ ਝੂਟੇ ਲੈ ਸਕਣਗੇ।
ਪੜ੍ਹੋ ਇਹ ਅਹਿਮ ਖਬਰ - ਮਾਂ ਦੇ ਜਜ਼ਬੇ ਨੂੰ ਸਲਾਮ, ਦਿਵਿਆਂਗ ਪੁੱਤ ਨੂੰ ਪਿੱਠ 'ਤੇ ਚੁੱਕ ਕੇ ਘੁੰਮਣ ਨਿਕਲੀ ਦੁਨੀਆ (ਤਸਵੀਰਾਂ)
ਅਖੀਰਲੇ ਦਿਨ ਜਿੱਥੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ, ਉੱਥੇ ਈ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵੀ ਹੌਂਸਲਾ ਅਫਜਾਈ ਲਾਈ ਇਨਾਮ ਦਿੱਤੇ ਗਏ। ਬੱਚੇ, ਮਾਪੇ ਅਤੇ ਪ੍ਰਬੰਧਕ ਸਾਰੇ ਹੀ ਸਿੱਖ ਚਿਲਡਰਨ ਡੇ ਦੀ ਸਫਲ ਸੰਪੂਰਨਾਂ 'ਤੇ ਗੱਦ ਗੱਦ ਨਜ਼ਰ ਆ ਰਹੇ ਸਨ।