ਅਮਰੀਕਾ ਨੇ ਦਿਖਾਈ ਤਾਕਤ, ਕੋਰੀਆਈ ਸੀਮਾ ''ਤੇ ਉਡਾਏ ਬੰਬਾਰੀ ਕਰਨ ਵਾਲੇ ਜਹਾਜ਼

09/24/2017 10:22:35 AM

ਨਿਊਯਾਰਕ (ਭਾਸ਼ਾ)— ਉੱਤਰੀ ਕੋਰੀਆ ਨਾਲ ਵਧੇ ਤਣਾਅ ਵਿਚ ਅਮਰੀਕੀ ਫੌਜ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਕੋਰੀਆਅਈ ਦੇਸ਼ ਦੇ ਪੂਰਬੀ ਤੱਟ ਦੇ ਉੱਪਰੋਂ ਬੰਬਾਰੀ ਕਰਨ ਵਾਲੇ ਜਹਾਜ਼ ਉਡਾਏ। ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਦੀ ਮੁੱਖ ਬੁਲਾਰਾ ਡਾਨਾ ਡਬਲਊ ਵਾਈਟ ਨੇ ਕੱਲ ਇਕ ਬਿਆਨ ਵਿਚ ਕਿਹਾ,''ਇਹ ਮੁਹਿੰਮ ਅਮਰੀਕਾ ਦੇ ਸੰਕਲਪ ਨੂੰ ਦਰਸਾਉਂਦਾ ਲਈ ਹੈ ਅਤੇ ਇਹ ਇਕ ਸਪੱਸ਼ਟ ਸੰਦੇਸ਼ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਕਿਸੇ ਵੀ ਖਤਰੇ ਤੋਂ ਨਿਪਟਣ ਲਈ ਕਈ ਫੌਜੀ ਵਿਕਲਪ ਹਨ।'' 
ਉਨ੍ਹਾਂ ਨੇ ਦੱਸਿਆ ਕਿ ਗੁਆਮ ਤੋਂ ਯੂ. ਐੱਸ. ਏਅਰਫੋਰਸ ਬੀ-1ਬੀ ਲਾਂਸਰ ਬੰਬਾਰੀ ਜਹਾਜ਼ ਨੇ ਜਾਪਾਨ ਦੇ ਅੋਕੀਨਾਵਾ ਤੋਂ ਐੱਫ-15ਸੀ ਈਗਲ ਲੜਾਕੂ ਜਹਾਜ਼ ਦੇ ਨਾਲ ਕੱਲ ਉੱਤਰੀ ਕੋਰੀਆ ਦੇ ਪੂਰਬੀ ਜਲ ਖੇਤਰ ਦੇ ਉੱਪਰੋਂ ਅੰਤਰ ਰਾਸ਼ਟਰੀ ਹਵਾਈ ਖੇਤਰ ਵਿਚ ਉਡਾਣ ਭਰੀ। ਇਹ ਜਹਾਜ਼ ਉਦੋਂ ਉਡਾਏ ਗਏ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚ ਜੁਬਾਨੀ ਜੰਗ ਤੇਜ਼ ਹੋ ਗਈ ਹੈ। 
ਉੱਤਰੀ ਕੋਰੀਆ ਦੇ ਪਰਮਾਣੂ ਪਰੀਖਣਾਂ ਨੂੰ ਲੈ ਕੇ ਅੰਤਰ ਰਾਸ਼ਟਰੀ ਭਾਈਚਾਰਾ ਚਿੰਤਤ ਹੈ। ਬੁਲਾਰਾ ਨੇ ਕਿਹਾ ਕਿ ਉੱਤਰੀ ਕੋਰੀਆ ਦਾ ਪਰਮਾਣੂ ਕਾਰਜਕ੍ਰਮ ਏਸ਼ੀਆ-ਪ੍ਰਸ਼ਾਂਤ ਖੇਤਰ ਅਤੇ ਪੂਰੇ ਅੰਤਰ ਰਾਸ਼ਟਰੀ ਭਾਈਚਾਰੇ ਲਈ ਖਤਰਾ ਹੈ। ਪੇਂਟਾਗਨ ਦੀ ਅਧਿਕਾਰੀ ਨੇ ਕਿਹਾ,'' ਅਸੀਂ ਅਮਰੀਕਾ ਅਤੇ ਆਪਣੇ ਸਹਿਯੋਗੀ ਦੇਸ਼ਾਂ ਦੀ ਰੱਖਿਆ ਕਰਨ ਲਈ  ਫੌਜੀ ਸਮਰੱਥਆਵਾਂ ਦੀ ਵਰਤੋਂ ਕਰਨ ਲਈ ਤਿਆਰ ਹਾਂ।''


Related News