ਮੈਕਸੀਕੋ 'ਚ ਗੋਲੀਬਾਰੀ, ਦੋ ਪੁਲਸ ਅਧਿਕਾਰੀਆਂ ਸਮੇਤ 9 ਲੋਕਾਂ ਦੀ ਮੌਤ

Tuesday, Nov 21, 2023 - 10:10 AM (IST)

ਮੈਕਸੀਕੋ 'ਚ ਗੋਲੀਬਾਰੀ, ਦੋ ਪੁਲਸ ਅਧਿਕਾਰੀਆਂ ਸਮੇਤ 9 ਲੋਕਾਂ ਦੀ ਮੌਤ

ਮੈਕਸੀਕੋ ਸਿਟੀ (ਪੋਸਟ ਬਿਊਰੋ)- ਮੈਕਸੀਕੋ ਦੇ ਕੁਏਰਨਾਵਾਕਾ ਸ਼ਹਿਰ ਵਿੱਚ ਸੋਮਵਾਰ ਨੂੰ ਪੁਲਸ ਅਤੇ ਹਥਿਆਰਬੰਦ ਵਿਅਕਤੀਆਂ ਵਿਚਾਲੇ ਹੋਈ ਗੋਲੀਬਾਰੀ ਵਿੱਚ ਦੋ ਪੁਲਸ ਅਧਿਕਾਰੀਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੁਏਰਨਾਵਾਕਾ ਸੁਰੱਖਿਆ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੰਦੂਕਧਾਰੀ ਲੋਕਾਂ ਦੋ ਇਕ ਕਾਫਲੇ ਦੁਆਰਾ ਸੜਕ 'ਤੇ ਸ਼ਰਾਬ ਪੀ ਰਹੇ ਲੋਕਾਂ 'ਤੇ ਗੋਲੀਬਾਰੀ ਕਰਨ ਅਤੇ ਇਕ ਵਿਅਕਤੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦੇ ਬਾਅਦ ਸ਼ੁਰੂ ਹੋਈ ਗੋਲੀਬਾਰੀ ਵਿਚ ਦੋ ਹੋਰ ਪੁਲਸ ਅਧਿਕਾਰੀ ਜ਼ਖਮੀ ਹੋ ਗਏ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਕਾਰ ਹਾਦਸੇ 'ਚ ਭਾਰਤੀ ਵਿਅਕਤੀ ਦੀ ਮੌਤ

ਇਸ ਵਿਚ ਕਿਹਾ ਗਿਆ ਕਿ ਅਪਰਾਧੀ ਰਾਈਫਲਾਂ, ਬੈਲਿਸਟਿਕ ਵੈਸਟਾਂ ਅਤੇ ਰੇਡੀਓ ਨਾਲ ਲੈਸ ਸਨ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪੁਲਸ ਨਾਲ ਝੜਪਾਂ ਹੋਈਆਂ। ਕੁਏਰਨਵਾਕਾ ਮੈਕਸੀਕੋ ਸਿਟੀ ਤੋਂ 50 ਮੀਲ ਦੱਖਣ ਵਿਚ ਸਥਿਤ ਹੈ ਅਤੇ ਮੁਕਾਬਲਾ ਕਰਨ ਵਾਲੇ ਸੰਗਠਿਤ ਅਪਰਾਧ ਸਮੂਹਾਂ ਤੋਂ ਹਿੰਸਾ ਦਾ ਕੇਂਦਰ ਰਿਹਾ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News