ਅਮਰੀਕਾ ਦੇ ਸ਼ਿਕਾਗੋ ''ਚ ਗੋਲ਼ੀਬਾਰੀ, ਇਕ ਦੀ ਮੌਤ, 28 ਜ਼ਖ਼ਮੀ

Monday, Jun 19, 2023 - 02:02 AM (IST)

ਅਮਰੀਕਾ ਦੇ ਸ਼ਿਕਾਗੋ ''ਚ ਗੋਲ਼ੀਬਾਰੀ, ਇਕ ਦੀ ਮੌਤ, 28 ਜ਼ਖ਼ਮੀ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਸ਼ਿਕਾਗੋ 'ਚ ਐਤਵਾਰ ਤੜਕੇ ਇਕ ਪਾਰਕਿੰਗ 'ਚ ਹੋਈ ਗੋਲ਼ੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਘੱਟੋ-ਘੱਟ 28 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਸ਼ਿਕਾਗੋ ਤੋਂ ਕਰੀਬ 32.1 ਕਿਲੋਮੀਟਰ ਦੱਖਣ-ਪੱਛਮ ਵਿੱਚ ਵਿਲੋਬਰੁਕ 'ਚ ਵਾਪਰੀ। ਡੂਪੇਜ ਕਾਉਂਟੀ ਸ਼ੈਰਿਫ ਦਫ਼ਤਰ ਦੇ ਡਿਪਟੀ ਚੀਫ ਐਰਿਕ ਸਵੈਨਸਨ ਨੇ ਕਿਹਾ, "ਘੱਟੋ-ਘੱਟ 29 ਲੋਕਾਂ ਨੂੰ ਗੋਲ਼ੀ ਮਾਰ ਲੱਗੀ। ਇਕ ਵਿਅਕਤੀ ਦੀ ਮੌਤ ਹੋ ਗਈ ਹੈ।'' ਉਨ੍ਹਾਂ ਕਿਹਾ, ''ਗੋਲ਼ੀਬਾਰੀ ਦਾ ਕਾਰਨ ਸਪੱਸ਼ਟ ਨਹੀਂ ਹੈ। ਅਸੀਂ ਕਈ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ।"

ਇਹ ਵੀ ਪੜ੍ਹੋ : ਅਫਰੀਕਾ 'ਚ ਵਧਿਆ ਖ਼ਤਰਾ, ਵਧਦੇ ਪਾੜ ਕਾਰਨ ਮਹਾਦੀਪ ਵੰਡਿਆ ਜਾਵੇਗਾ 2 ਹਿੱਸਿਆਂ 'ਚ?

ਸਵੈਨਸਨ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ। ਇਕ ਚਸ਼ਮਦੀਦ ਗਵਾਹ ਮਾਰਚੇਸ਼ੀਆ ਐਵਰੀ ਨੇ ਕਿਹਾ, "ਇੰਝ ਲੱਗਦਾ ਹੈ ਕਿ ਲੋਕ ਜੂਨਟੀਨਥ ਦੇ ਜਸ਼ਨ ਲਈ ਇਕੱਠੇ ਹੋਏ ਸਨ।" ਜਦੋਂ ਅਸੀਂ ਗੋਲ਼ੀਆਂ ਦੀ ਆਵਾਜ਼ ਸੁਣੀ, ਅਸੀਂ ਤੁਰੰਤ ਜ਼ਮੀਨ 'ਤੇ ਲੇਟ ਗਏ ਅਤੇ ਆਵਾਜ਼ ਬੰਦ ਹੋਣ ਤੱਕ ਉੱਥੇ ਹੀ ਰਹੇ।'' ਇਕ ਹੋਰ ਚਸ਼ਮਦੀਦ ਕਰੈਗ ਲੋਟਸੀ ਨੇ ਕਿਹਾ, ''ਹਰ ਕੋਈ ਭੱਜਣ ਲੱਗਾ। ਉਥੇ ਹਫੜਾ-ਦਫੜੀ ਮਚ ਗਈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News