ਅਮਰੀਕਾ ਦੇ ਕੰਸਾਸ ਸ਼ਹਿਰ ''ਚ ਬਾਰ ''ਚ ਹੋਈ ਗੋਲੀਬਾਰੀ, 3 ਹਲਾਕ

Monday, May 22, 2023 - 10:47 AM (IST)

ਅਮਰੀਕਾ ਦੇ ਕੰਸਾਸ ਸ਼ਹਿਰ ''ਚ ਬਾਰ ''ਚ ਹੋਈ ਗੋਲੀਬਾਰੀ, 3 ਹਲਾਕ

ਕੰਸਾਸ ਸਿਟੀ (ਭਾਸ਼ਾ)- ਅਮਰੀਕਾ ਦੇ ਸ਼ਹਿਰ ਕੰਸਾਸ ਵਿੱਚ ਇੱਕ ਬਾਰ ਵਿੱਚ ਹੋਈ ਗੋਲੀਬਾਰੀ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕਲਾਈਮੈਕਸ ਲਾਉਂਜ ਵਿੱਚ ਵਾਪਰੀ। ਘਟਨਾ ਦੀ ਜਾਣਕਾਰੀ ਸ਼ਨੀਵਾਰ ਰਾਤ 1.30 ਵਜੇ ਬਾਰ ਬੰਦ ਹੋਣ ਤੋਂ ਕੁਝ ਸਮਾਂ ਪਹਿਲਾਂ ਮਿਲੀ।

ਇਹ ਵੀ ਪੜ੍ਹੋ: ਦੁਨੀਆ ਲਈ ਵੱਡਾ ਖ਼ਤਰਾ ਬਣਿਆ ਹਵਾ ਪ੍ਰਦੂਸ਼ਣ, ਹਰ ਸਾਲ 60 ਲੱਖ ਬੱਚੇ ਹੁੰਦੇ ਹਨ ਸਮੇਂ ਤੋਂ ਪਹਿਲਾਂ ਪੈਦਾ

ਪੁਲਸ ਨੇ ਦੱਸਿਆ ਕਿ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਵਿਅਕਤੀ ਬਾਰ ਦੇ ਅੰਦਰ ਅਤੇ ਇੱਕ ਇਮਾਰਤ ਦੇ ਬਾਹਰ ਪਾਇਆ ਗਿਆ। ਤੀਜੇ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਦੱਸਿਆ ਕਿ ਮਾਰੇ ਗਏ ਲੋਕ ਬਾਲਗ ਸਨ। ਹਾਲਾਂਕਿ ਉਨ੍ਹਾਂ ਦੀ ਉਮਰ ਅਤੇ ਪਛਾਣ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ: ਬੈਗ 'ਚ ਪਾ ਕੇ ਸੁੱਟ 'ਤੀ ਸੀ ਧੀ, 4 ਸਾਲ ਬਾਅਦ 'ਬੇਬੀ ਇੰਡੀਆ' ਦੀ ਮਾਂ ਦਾ ਖੁੱਲ੍ਹਿਆ ਭੇਤ, ਹੋਈ ਗ੍ਰਿਫ਼ਤਾਰ


author

cherry

Content Editor

Related News