ਗਿੱਲ ਪਰਿਵਾਰ ਨੂੰ ਸਦਮਾ, ਭੂਆ ਜਗਜੀਤ ਕੌਰ ਬਰਾੜ ਦਾ ਦਿਹਾਂਤ
Wednesday, Aug 31, 2022 - 03:40 AM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ ਵਸਦੇ ਬਿੱਟੂ ਗਿੱਲ ਪਿੰਡ ਨਵਾਂ ਮਾਛੀਕੇ ਜ਼ਿਲ੍ਹਾ ਮੋਗਾ ਦੇ ਸਮੂਹ ਗਿੱਲ ਪਰਿਵਾਰ ਨੂੰ ਉਨ੍ਹਾਂ ਦੇ ਸਤਿਕਾਰਯੋਗ ਭੂਆ ਜੀ ਜਗਜੀਤ ਕੌਰ ਬਰਾੜ (92) ਦੇ ਅਕਾਲ ਚਲਾਣੇ ਕਾਰਨ ਗਹਿਰਾ ਸਦਮਾ ਪਹੁੰਚਿਆ। ਸਵ. ਜਗਜੀਤ ਕੌਰ 28 ਅਗਸਤ ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਜਗਜੀਤ ਕੌਰ ਦਾ ਸਹੁਰਾ ਪਿੰਡ ਖੋਟਾ ਮੋਗਾ ਜ਼ਿਲ੍ਹਾ 'ਚ ਪੈਂਦਾ ਹੈ। ਸਵ. ਜਗਜੀਤ ਕੌਰ ਕਾਫ਼ੀ ਸਮੇਂ ਤੋਂ ਫਰਿਜ਼ਨੋ ਵਿਖੇ ਆਪਣੇ ਪਰਿਵਾਰ ਕੋਲ ਰਹਿ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 2 ਸਤੰਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 2 ਤੋਂ ਸ਼ਾਮ 4 ਵਜੇ ਦਰਮਿਆਨ ਸ਼ਾਂਤ ਭਵਨ ਫਿਊਨਰਲ ਹੋਮ ਫਾਊਲਰ ਵਿਖੇ ਹੋਵੇਗਾ। ਉਪਰੰਤ ਭੋਗ ਗੁਰਦੁਆਰਾ ਸਾਹਿਬ ਨਾਨਕ ਪ੍ਰਕਾਸ਼ ਫਰਿਜ਼ਨੋ ਵਿਖੇ ਪਵੇਗਾ।
ਇਹ ਵੀ ਪੜ੍ਹੋ : ਗੁਰਦੁਆਰਾ ਨਾਨਕਸਰ ਫਰਿਜ਼ਨੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਸਮਾਗਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।