ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਉਣ ਵਾਲੀ ਮਹਿਲਾ ਪਾਇਲਟ ਦੀ ਹੋ ਰਹੀ ਹੈ ਪ੍ਰਸ਼ੰਸਾ
Thursday, Apr 19, 2018 - 05:12 PM (IST)

ਫਿਲਾਡੇਲਫੀਆ(ਭਾਸ਼ਾ)— ਜ਼ਮੀਨ ਤੋਂ ਲੱਗਭਗ 30,000 ਫੁੱਟ ਦੀ ਉਚਾਈ 'ਤੇ ਉਡ ਰਹੇ ਜਹਾਜ਼ ਦੇ ਇਕ ਇੰਜਣ ਵਿਚ ਧਮਾਕਾ ਹੋਣ, ਉਸ ਦੀ ਇਕ ਖਿੜਕੀ ਟੁੱਟਣ ਅਤੇ ਇਕ ਯਾਤਰੀ ਦਾ ਮੂੰਹ ਉਸ ਵਿਚੋਂ ਬਾਹਰ ਨਿਕਲਣ 'ਤੇ ਸਿਰ ਵਿਚ ਲੱਗੀ ਸੱਟ ਲੱਗਣ ਵਰਗੇ ਮੁਸ਼ਕਲ ਹਾਲਾਤਾਂ ਵਿਚ ਵੀ ਸੂਝ-ਬੂਝ ਨਾਲ ਕੰਮ ਲੈਣ ਅਤੇ ਉਡਾਣ ਦੀ ਸਫਲਤਾਪੂਰਵਕ ਐਮਰਜੈਂਸੀ ਲੈਂਡਿੰਗ ਕਰਾਉਣ ਲੈ ਕੇ ਸਾਊਥਵੈਸਟ ਏਅਰਲਾਈਨਜ਼ ਦੀ ਮਹਿਲਾ ਪਾਇਲਟ ਦੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ। ਟੇਮੀ ਜੋ ਸ਼ਲਟਸ ਅਮਰੀਕੀ ਜਲ ਸੈਨਾ ਵਿਚ ਲੜਾਕੂ ਜਹਾਜ਼ ਦੀ ਪਾਇਲਟ ਰਹਿ ਚੁੱਕੀ ਹੈ। ਉਹ ਡਲਾਜ ਜਾ ਰਹੇ ਜਹਾਜ਼ 1380 ਦੀ ਕੈਪਟਨ ਅਤੇ ਪਾਇਲਟ ਸੀ। ਇਸ ਜਹਾਜ਼ ਨੂੰ ਮੰਗਲਵਾਰ ਨੂੰ ਫਿਲਾਡੇਲਫੀਆ ਵਿਚ ਐਮਰਜੈਂਸੀ ਸਥਿਤੀ ਵਿਚ ਉਤਾਰਿਆ ਗਿਆ।
ਦਰਅਸਲ ਜਿਸ ਸਮੇਂ ਜਹਾਜ਼ ਦੇ ਇਕ ਇੰਜਣ ਵਿਚ ਧਮਾਕਾ ਹੋਇਆ, ਉਸ ਸਮੇਂ ਜਹਾਜ਼ 500 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ 30,000 ਫੁੱਟ ਦੀ ਉਚਾਈ 'ਤੇ ਉਡ ਰਿਹਾ ਸੀ ਅਤੇ ਉਸ ਵਿਚ 149 ਲੋਕ ਸਵਾਰ ਸਨ। ਧਮਾਕੇ ਤੋਂ ਬਾਅਦ ਇਕ ਨੁਕੀਲੀ ਚੀਜ਼ ਜਹਾਜ਼ ਨਾਲ ਟਕਰਾਈ ਅਤੇ ਜਹਾਜ਼ ਦੀ ਖਿੜਕੀ ਟੁੱਟ ਗਈ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਟੁੱਟੀ ਖਿੜਕੀ ਵਿਚੋਂ ਬਾਹਰ ਡਿੱਗ ਰਹੀ ਇਕ ਮਹਿਲਾ ਨੂੰ ਬਚਾਇਆ। ਹਾਲਾਂਕਿ ਸਿਰ 'ਤੇ ਸੱਟ ਲੱਗ ਜਾਣ ਦੇ ਚਲਦੇ ਮਹਿਲਾ ਦੀ ਮੌਤ ਹੋ ਗਈ। ਇਨ੍ਹਾਂ ਐਮਰਜੈਂਸੀ ਹਾਲਾਤਾਂ ਵਿਚ ਵੀ ਟੇਮੀ ਨੇ ਸੰਜਮ ਨਾਲ ਕੰਮ ਲਿਆ ਅਤੇ ਏਅਰ ਟਰੈਫਿਕ ਕੰਟਰੋਲਰ ਨੂੰ ਪੂਰੀ ਜਾਣਕਾਰੀ ਦਿੱਤੀ। ਜਹਾਜ਼ ਨੂੰ ਫਿਲਾਡੇਲਫੀਆ ਵਿਚ ਐਮਰਜੈਂਸੀ ਸਥਿਤੀ ਵਿਚ ਉਤਾਰਿਆ ਗਿਆ। ਇਸ ਘਟਨਾ ਤੋਂ ਬਾਅਦ ਟੇਮੀ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।