ਖ਼ੌਫ ''ਚ PM ਸ਼ਾਹਬਾਜ਼, ਭਾਰਤ ਨਾਲ ਟਕਰਾਅ ਦੌਰਾਨ ਕਰਨਗੇ ਚਾਰ ਦੇਸ਼ਾਂ ਦਾ ਦੌਰਾ
Saturday, May 24, 2025 - 09:41 AM (IST)

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ 4 ਦੇਸ਼ਾਂ ਦੇ ਦੌਰੇ 'ਤੇ ਜਾ ਰਹੇ ਹਨ। ਸ਼ਾਹਬਾਜ਼ ਸ਼ਰੀਫ ਦਾ ਇਹ ਦੌਰਾ ਭਾਰਤ ਨਾਲ ਮਿਲਟਰੀ ਸੰਘਰਸ਼ ਦੌਰਾਨ ਦੋਸਤ ਦੇਸ਼ਾਂ ਦੇ ਸਮਰਥਨ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਹੋਵੇਗਾ। ਸ਼ਾਹਬਾਜ਼ 25-30 ਮਈ ਤੱਕ ਚਾਰ ਦੇਸ਼ਾਂ ਦੇ ਦੌਰੇ 'ਤੇ ਜਾਣਗੇ। ਪਾਕਿਸਤਾਨ ਵਿਦੇਸ਼ ਮੰਤਰਾਲ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਸ਼ਾਹਬਾਜ਼ ਸ਼ਰੀਫ਼ ਦਾ ਪ੍ਰੋਗਰਾਮ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ 25 ਤੋਂ 30 ਮਈ 2025 ਤੱਕ ਤੁਰਕੀ, ਈਰਾਨ, ਅਜ਼ਰਬਾਈਜਾਨ ਅਤੇ ਤਾਜਿਕਸਤਾਨ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਦੱਖਣੀ ਏਸ਼ੀਆ ਵਿੱਚ ਹਾਲ ਹੀ ਵਿੱਚ ਭਾਰਤ-ਪਾਕਿਸਤਾਨ ਤਣਾਅ ਦੌਰਾਨ ਸਹਿਯੋਗੀ ਦੇਸ਼ਾਂ ਦੇ ਸਮਰਥਨ ਲਈ ਧੰਨਵਾਦ ਪ੍ਰਗਟ ਕਰਨਗੇ ਅਤੇ 29-30 ਮਈ ਨੂੰ ਦੁਸ਼ਾਂਬੇ ਵਿੱਚ ਹੋਣ ਵਾਲੇ ਗਲੇਸ਼ੀਅਰ ਸੰਭਾਲ ਬਾਰੇ ਅੰਤਰਰਾਸ਼ਟਰੀ ਸੰਮੇਲਨ ਵਿੱਚ ਹਿੱਸਾ ਲੈਣਗੇ। ਦੱਸਿਆ ਗਿਆ ਹੈ ਕਿ 25 ਮਈ ਨੂੰ ਸ਼ਾਹਬਾਜ਼ ਈਰਾਨ ਦੀ ਆਪਣੀ ਯਾਤਰਾ ਸ਼ੁਰੂ ਕਰਨਗੇ, ਜਿੱਥੇ ਉਹ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਹਾਲ ਹੀ ਵਿੱਚ ਭਾਰਤ-ਪਾਕਿਸਤਾਨ ਤਣਾਅ 'ਤੇ ਚਰਚਾ ਕਰਨਗੇ। ਫਿਰ 27 ਮਈ ਨੂੰ ਉਹ ਤੁਰਕੀ ਪਹੁੰਚਣਗੇ, ਜਿੱਥੇ ਖੇਤਰੀ ਸੁਰੱਖਿਆ ਅਤੇ ਆਰਥਿਕ ਸਹਿਯੋਗ 'ਤੇ ਗੱਲਬਾਤ ਹੋਵੇਗੀ।
ਇਸ ਤੋਂ ਬਾਅਦ 28 ਮਈ ਨੂੰ ਸ਼ਾਹਬਾਜ਼ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨਾਲ ਮੁਲਾਕਾਤ ਕਰਨਗੇ। ਉੱਥੇ ਊਰਜਾ, ਵਪਾਰ ਅਤੇ ਖੇਤਰੀ ਸਥਿਰਤਾ 'ਤੇ ਚਰਚਾ ਕੀਤੀ ਜਾਵੇਗੀ। ਅੰਤ ਵਿੱਚ 29-30 ਮਈ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਨਬੇ ਦਾ ਦੌਰਾ ਕਰਨਗੇ। ਉੱਥੇ ਉਹ ਅੰਤਰਰਾਸ਼ਟਰੀ ਗਲੇਸ਼ੀਅਰ ਸੰਭਾਲ ਸੰਮੇਲਨ ਵਿੱਚ ਹਿੱਸਾ ਲੈਣਗੇ।
ਪੜ੍ਹੋ ਇਹ ਅਹਿਮ ਖ਼ਬਰ-'ਜੇ ਤੁਸੀਂ ਪਾਣੀ ਰੋਕਿਆ ਤਾਂ ਅਸੀਂ....', ਪਾਕਿ ਜਨਰਲ ਨੇ ਭਾਰਤ ਨੂੰ ਦਿੱਤੀ ਗਿੱਦੜ ਭਬਕੀ
ਸ਼ਾਹਬਾਜ਼ ਇਸ ਲਈ ਕਰ ਰਹੇ ਦੋਸਤ ਦੇਸ਼ਾਂ ਦਾ ਦੌਰਾ
ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸਰਬ-ਪਾਰਟੀ ਸੰਸਦ ਮੈਂਬਰਾਂ ਦੇ ਕਈ ਵਫ਼ਦ ਬਣਾਏ ਹਨ। ਇਹ ਵਫ਼ਦ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰ ਰਹੇ ਹਨ ਅਤੇ ਉੱਥੋਂ ਦੀਆਂ ਸਰਕਾਰਾਂ ਨੂੰ ਅੱਤਵਾਦ 'ਤੇ ਪਾਕਿਸਤਾਨ ਦੀ ਅਸਲੀਅਤ ਦੱਸੀ ਜਾ ਰਹੀ ਹੈ। ਭਾਰਤ ਦੇ ਇਸ ਕਦਮ ਤੋਂ ਬਾਅਦ ਪਾਕਿਸਤਾਨ ਨੂੰ ਬਦਨਾਮ ਹੋਣ ਦੀ ਚਿੰਤਾ ਹੋਣ ਲੱਗੀ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਆਪਣੇ ਲੋਕਾਂ ਨੂੰ ਖੁਸ਼ ਰੱਖਣ ਲਈ ਕੁਝ ਕਰਨਾ ਪਿਆ। ਇਹੀ ਕਾਰਨ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਵਿਸ਼ਵ ਦੌਰੇ 'ਤੇ ਰਵਾਨਾ ਹੋਣ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।