ਸਿਰ ''ਤੇ ਚੜ੍ਹੇ ਕਰਜ਼ੇ ਦੁੱਖੋਂ ਆਹ ਕੀ ਕਰ ਗਏ ਪੰਜਾਬੀ ਨੌਜਵਾਨ ! ਕੈਨੇਡਾ ''ਚ ਤੜਫ਼ਾ-ਤੜਫ਼ਾ ਮਾਰ''ਤਾ ਬਜ਼ੁਰਗ ਜੋੜਾ, ਹੁਣ...
Thursday, Jan 15, 2026 - 12:39 PM (IST)
ਬ੍ਰਿਟਿਸ਼ ਕੋਲੰਬੀਆ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਕਰੀਬ 3 ਸਾਲ ਪਹਿਲਾਂ ਇੱਕ ਬਜ਼ੁਰਗ ਜੋੜੇ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿੱਚ 3 ਭਾਰਤੀ ਮੂਲ ਦੇ ਨੌਜਵਾਨਾਂ ਅਭਿਜੀਤ ਸਿੰਘ (22), ਖੁਸ਼ਵੀਰ ਸਿੰਘ ਤੂਰ (22) ਅਤੇ ਗੁਰਕਰਨ ਸਿੰਘ (20) ਵਿਰੁੱਧ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ। ਇਹ ਸਾਰੇ ਸਰੀ (Surrey) ਦੇ ਰਹਿਣ ਵਾਲੇ ਹਨ। ਇਨ੍ਹਾਂ 'ਤੇ 77 ਸਾਲਾ ਆਰਨੋਲਡ ਡੀ ਜੋਂਗ ਅਤੇ ਉਨ੍ਹਾਂ ਦੀ ਪਤਨੀ 76 ਸਾਲਾ ਜੋਐਨ ਡੀ ਜੋਂਗ ਦੇ ਕਤਲ ਦੇ ਗੰਭੀਰ ਦੋਸ਼ ਲੱਗੇ ਹਨ।
ਇਹ ਵੀ ਪੜ੍ਹੋ: ਕਦੇ ਵੀ ਹੋ ਸਕਦੈ 'ਐਲਾਨ-ਏ-ਜੰਗ' ! US ਖਾਲੀ ਕਰਨ ਲੱਗਾ ਕਤਰ ਦਾ ਸਭ ਤੋਂ ਵੱਡਾ ਏਅਰਬੇਸ

ਲਾਲਚ ਅਤੇ ਆਰਥਿਕ ਤੰਗੀ ਬਣੀ ਕਤਲ ਦੀ ਵਜ੍ਹਾ
ਅਦਾਲਤ ਵਿੱਚ ਸਰਕਾਰੀ ਵਕੀਲ ਨੇ ਖੁਲਾਸਾ ਕੀਤਾ ਕਿ ਇਸ ਭਿਆਨਕ ਕਤਲ ਪਿੱਛੇ ਮੁੱਖ ਕਾਰਨ ਲਾਲਚ, ਕਰਜ਼ਾ ਅਤੇ ਆਰਥਿਕ ਤੰਗੀ ਸੀ। ਜਾਂਚ ਮੁਤਾਬਕ ਮੁਲਜ਼ਮ ਅਭਿਜੀਤ ਸਿੰਘ ਇੱਕ ਸਫਾਈ ਕੰਪਨੀ ਚਲਾਉਂਦਾ ਸੀ ਅਤੇ ਉਸਨੇ ਜੁਲਾਈ 2021 ਤੋਂ ਅਪ੍ਰੈਲ 2022 ਦਰਮਿਆਨ ਬਜ਼ੁਰਗ ਜੋੜੇ ਦੇ ਘਰ ਸਫਾਈ ਦਾ ਕੰਮ ਕੀਤਾ ਸੀ। ਇਸੇ ਦੌਰਾਨ ਉਸਨੇ ਜੋੜੇ ਦੀ ਆਰਥਿਕ ਹਾਲਤ ਅਤੇ ਘਰ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲਈ ਸੀ। ਇਸ ਜਾਣਕਾਰੀ ਦਾ ਫਾਇਦਾ ਉਠਾਉਂਦਿਆਂ ਉਸ ਨੇ ਖੁਸ਼ਵੀਰ ਅਤੇ ਗੁਰਕਰਨ ਨਾਲ ਮਿਲ ਕੇ ਜੋੜੇ ਨੂੰ ਬੰਨ੍ਹ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਨ੍ਹਾਂ ਦੇ ਕ੍ਰੈਡਿਟ ਕਾਰਡ, ਚੈੱਕ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਪੁਲਸ ਅਨੁਸਾਰ, ਬਜ਼ੁਰਗ ਜੋੜੇ ਦੇ ਹੱਥ-ਪੈਰ ਰੱਸੀਆਂ ਨਾਲ ਬੱਝੇ ਹੋਏ ਸਨ। ਸਰਕਾਰੀ ਵਕੀਲ ਅਨੁਸਾਰ, ਕਤਲ ਤੋਂ ਤੁਰੰਤ ਬਾਅਦ ਗੁਰਕਰਨ ਸਿੰਘ ਅਤੇ ਖੁਸ਼ਵੀਰ ਸਿੰਘ ਨੇ ਜੋਏਨ ਦੇ ਦਸਤਖਤ ਕੀਤੇ 3,601 ਡਾਲਰ ਦੇ ਚੈੱਕ ਆਪਣੇ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਸਨ, ਜਿਨ੍ਹਾਂ 'ਤੇ 'ਸਫਾਈ ਸੇਵਾਵਾਂ' ਲਈ ਭੁਗਤਾਨ ਲਿਖਿਆ ਹੋਇਆ ਸੀ।
ਹੈਰਾਨੀਜਨਕ ਤੱਥ ਇਹ ਹੈ ਕਿ ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਗੁਰਕਰਨ ਸਿੰਘ ਕਤਲ ਦੀ ਵਾਰਦਾਤ ਤੋਂ ਮਹਿਜ਼ ਇੱਕ ਮਹੀਨਾ ਪਹਿਲਾਂ ਹੀ ਸਟੱਡੀ ਵੀਜ਼ੇ 'ਤੇ ਕੈਨੇਡਾ ਪਹੁੰਚਿਆ ਸੀ। ਪੁਲਸ ਨੂੰ ਘਰ ਵਿੱਚੋਂ ਮਿਲੇ ਫਿੰਗਰਪ੍ਰਿੰਟਸ, ਡੀ.ਐਨ.ਏ. ਅਤੇ ਬੈਂਕ ਰਿਕਾਰਡਾਂ ਦੇ ਆਧਾਰ 'ਤੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਵਿੱਚ ਮੁਲਜ਼ਮਾਂ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ, ਪਰ ਸਰਕਾਰੀ ਪੱਖ ਕੋਲ ਪੁਖ਼ਤਾ ਸਬੂਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਟ੍ਰਾਇਲ ਕਰੀਬ 40 ਦਿਨਾਂ ਤੱਕ ਚੱਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ: Pak; ਜਨਤਾ ਨੂੰ ਵੱਡੀ ਰਾਹਤ: ਭਲਕੇ ਤੋਂ 4 ਰੁਪਏ ਸਸਤਾ ਹੋ ਸਕਦੈ ਪੈਟਰੋਲ
