ਭਾਰਤੀ ਮੂਲ ਦੀ ਸ਼ਾਲੀਨਾ ਕੁਮਾਰ ਨੇ ਰਚਿਆ ਇਤਿਹਾਸ, ਅਮਰੀਕਾ 'ਚ ਸੰਘੀ ਜੱਜ ਵਜੋਂ ਹੋਈ ਨਿਯੁਕਤ
Saturday, Dec 25, 2021 - 01:21 PM (IST)
ਵਾਸ਼ਿੰਗਟਨ(ਰਾਜ ਗੋਗਨਾ)- ਸਰਕਟ ਕੋਰਟ ਦੀ ਭਾਰਤੀ-ਅਮਰੀਕੀ ਮੁੱਖ ਜੱਜ ਸ਼ਾਲੀਨਾ ਡੀ ਕੁਮਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਮਿਸ਼ੀਗਨ ਦੇ ਪੂਰਬੀ ਜ਼ਿਲ੍ਹੇ ਲਈ ਸੰਘੀ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ। ਮੁੱਖ ਜੱਜ ਸ਼ਾਲੀਨਾ ਡੀ ਕੁਮਾਰ ਨੇ 2007 ਤੋਂ ਓਕਲੈਂਡ ਕਾਉਂਟੀ ਛੇਵੀਂ ਸਰਕਟ ਕੋਰਟ ਵਿਚ ਸੇਵਾ ਨਿਭਾਈ ਹੈ। ਉਨ੍ਹਾਂ ਨੂੰ ਬਾਈਡੇਨ ਵੱਲੋਂ ਮਿਸ਼ੀਗਨ ਦੇ ਪੂਰਬੀ ਜ਼ਿਲ੍ਹੇ ਦੀ ਜ਼ਿਲ੍ਹਾ ਅਦਾਲਤ ਵਿਚ ਸੇਵਾਵਾਂ ਲਈ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮਾਣ ਵਾਲੀ ਗੱਲ, ਦੱਖਣੀ ਅਫਰੀਕਾ ਦੀ ਸਰਵਉੱਚ ਨਿਆਂਇਕ ਬੈਂਚ ’ਚ ਨਿਯੁਕਤ ਹੋਏ ਭਾਰਤੀ ਮੂਲ ਦੇ ਜੱਜ
ਦੱਸਣਯੋਗ ਹੈ ਕਿ ਭਾਰਤੀ-ਅਮਰੀਕੀ ਸ਼ਾਲੀਨਾ ਕੁਮਾਰ ਨੂੰ ਜਨਵਰੀ 2018 ਵਿਚ ਮਿਸ਼ੀਗਨ ਸੁਪਰੀਮ ਕੋਰਟ ਵੱਲੋਂ ਸਰਕਟ ਕੋਰਟ ਦੀ ਮੁੱਖ ਜੱਜ ਨਿਯੁਕਤ ਕੀਤਾ ਗਿਆ ਸੀ। ਵ੍ਹਾਈਟ ਹਾਊਸ ਦੇ ਅਨੁਸਾਰ ਸ਼ਾਲੀਨਾ ਡੀ ਕੁਮਾਰ ਪਹਿਲੀ ਭਾਰਤੀ ਮੂਲ ਦੀ ਅਮਰੀਕਨ ਔਰਤ ਹੈ, ਜੋ ਸੰਘੀ ਜੱਜ ਵਜੋਂ ਨਿਯੁਕਤ ਹੋਈ।
ਇਹ ਵੀ ਪੜ੍ਹੋ : ਪੇਸ਼ਾਵਰ ਹਾਈ ਕੋਰਟ ਦਾ ਵਿਵਾਦਤ ਫੈਸਲਾ, ‘ਸਿੱਖਾਂ ਨੂੰ ਕਿਹਾ, ਕਿਰਪਾਨ ਰੱਖਣੀ ਹੈ ਤਾਂ ਲਾਇਸੰਸ ਲਓ’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।