ਸ਼ਾਹਕੋਟ ਦੇ ਪਤੀ-ਪਤਨੀ ਤੇ 19 ਦਿਨਾਂ ਬੱਚੀ ਦੀ ਆਸਟ੍ਰੇਲੀਆ ’ਚ ਅੱਗ ਲੱਗਣ ਕਾਰਨ ਮੌਤ

Saturday, Dec 05, 2020 - 07:58 AM (IST)

ਸ਼ਾਹਕੋਟ ਦੇ ਪਤੀ-ਪਤਨੀ ਤੇ 19 ਦਿਨਾਂ ਬੱਚੀ ਦੀ ਆਸਟ੍ਰੇਲੀਆ ’ਚ ਅੱਗ ਲੱਗਣ ਕਾਰਨ ਮੌਤ

ਸ਼ਾਹਕੋਟ (ਤ੍ਰੇਹਨ) – ਪੁਲਸ ਥਾਣਾ ਸ਼ਾਹਕੋਟ ਅਧੀਨ ਪੈਂਦੇ ਪਿੰਡ ਸੋਹਲ ਜਗੀਰ ਦੇ ਪਤੀ-ਪਤਨੀ ਅਤੇ 19 ਦਿਨਾਂ ਮਾਸੂਮ ਬੱਚੀ ਦੀ ਮੈਲਬੋਰਨ (ਆਸਟ੍ਰੇਲੀਆ) ਵਿਖੇ ਅੱਗ ’ਚ ਝੁਲਸ ਜਾਣ ਕਾਰਨ ਦਰਦਨਾਕ ਮੌਤ ਹੋ ਗਈ, ਜਿਸ ਕਾਰਨ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਹੈ।

ਮ੍ਰਿਤਕ ਨੌਜਵਾਨ ਇੰਦਰਪਾਲ ਸੋਹਲ ਦੇ ਜੱਦੀ ਪਿੰਡ ਸੋਹਲ ਜਗੀਰ ਵਿਖੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇੰਦਰਪਾਲ ਕਰੀਬ 5 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਮੈਲਬੋਰਨ (ਆਸਟ੍ਰੇਲੀਆ) ਗਿਆ ਸੀ। ਉਸ ਨੇ ਉੱਥੇ ਆਸਟ੍ਰੇਲੀਆ ਦੀ ਵਸਨੀਕ ਐਬੀ ਫੋਰੈਸਟ (19) ਨਾਲ ਵਿਆਹ ਕਰਵਾ ਲਿਆ ਸੀ, ਜਿਸ ਤੋਂ ਉਨ੍ਹਾਂ ਦੀ 19 ਦਿਨਾਂ ਦੀ ਬੱਚੀ ਵੀ ਸੀ।

ਇਹ ਵੀ ਪੜ੍ਹੋ- ਵਿਜੇ ਮਾਲਿਆ ਨੂੰ ਪਹਿਲਾ ਝਟਕਾ, ਫਰਾਂਸ 'ਚ ਈ. ਡੀ. ਵੱਲੋਂ ਪ੍ਰਾਪਰਟੀ ਜ਼ਬਤ

ਬੀਤੀ ਰਾਤ ਕਰੀਬ 2.00 ਵਜੇ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ, ਜਿਸ ਦੀਆਂ ਲਪਟਾਂ ’ਚੋਂ ਬਚ ਨਿਕਲਣ ’ਚ ਉਹ ਅਸਫਲ ਰਹੇ, ਜਿਸ ਦੇ ਸਿੱਟੇ ਵਜੋਂ ਅੱਗ ’ਚ ਝੁਲਸਣ ਨਾਲ ਇੰਦਰਪਾਲ (28), ਉਸ ਦੀ ਪਤਨੀ ਐਬੀ ਅਤੇ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਸ ਵੱਲੋਂ ਇਕ 48 ਸਾਲ ਦੀ ਜਨਾਨੀ ’ਤੇ ਅੱਗ ਲਗਾਉਣ ਦਾ ਕੇਸ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਮੁਲਜ਼ਮ ਜਨਾਨੀ ਵੱਲੋਂ ਅੱਗ ਲਗਾਏ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।


author

Lalita Mam

Content Editor

Related News