ਸ਼ਾਹਿਦ ਅਫ਼ਰੀਦੀ ਨੇ ਤਾਲਿਬਾਨ ਦੇ ਸਮਰਥਨ ''ਚ ਦਿੱਤਾ ਬਿਆਨ, ਜਾਣੋ ਕੀ ਕਿਹਾ
Tuesday, Aug 31, 2021 - 12:57 PM (IST)

ਕਰਾਚੀ/ਕਾਬੁਲ- ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਅਕਸਰ ਸੁਰਖ਼ੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਅਫ਼ਰੀਦੀ ਨੇ ਮੀਡੀਆ ਨੂੰ ਹੈਰਾਨ ਕਰਨ ਵਾਲਾ ਬਿਆਨ ਦਿੰਦੇ ਹੋਏ ਦਾਅਵਾ ਕੀਤਾ ਕਿ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਵਾਲਾ ਤਾਲਿਬਾਨ ਪਾਜ਼ੇਟਿਵ ਮਾਈਂਡ (ਹਾਂ-ਪੱਖੀ ਸੋਚ) ਦੇ ਨਾਲ ਆਇਆ ਹੈ।
ਇਹ ਵੀ ਪੜ੍ਹੋ : ਵਾਸ਼ਿੰਗਟਨ ਸੁੰਦਰ ਸੱਟ ਕਾਰਨ IPL 2021 ਦੇ ਬਾਕੀ ਸੈਸ਼ਨ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲਿਆ ਮੌਕਾ
ਉਨ੍ਹਾਂ ਨੇ ਬਿਆਨ 'ਚ ਕਿਹਾ, ਤਾਲਿਬਾਨ ਬਹੁਤ ਹਾਂ-ਪੱਖੀ ਸੋਚ ਦੇ ਨਾਲ ਆਇਆ ਹੈ। ਉਹ ਮਹਿਲਾਵਾਂ ਨੂੰ ਕੰਮ ਕਰਨ ਦੇ ਰਿਹਾ ਹੈ ਤੇ ਮੇਰਾ ਮੰਨਣਾ ਹੈ ਕਿ ਤਾਲਿਬਾਨ ਨੂੰ ਕ੍ਰਿਕਟ ਬਹੁਤ ਪਸੰਦ ਹੈ। ਤਾਲਿਬਾਨ ਮਹਿਲਾਵਾਂ ਨੂੰ ਨੌਕਰੀ ਦੇ ਰਿਹਾ ਹੈ, ਕ੍ਰਿਕਟ ਨੂੰ ਸਮਰਥਨ ਦੇ ਰਿਹਾ ਹੈ। ਤਾਲਿਬਾਨ ਕ੍ਰਿਕਟ ਦੇ ਪ੍ਰਤੀ ਕਾਫ਼ੀ ਹਾਂ-ਪੱਖੀ ਹੈ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕ: ਸੁਮਿਤ ਅੰਤਿਲ ਨੂੰ 6 ਕਰੋੜ, ਕਥੂਰੀਆ ਨੂੰ 4 ਕਰੋੜ ਰੁਪਏ ਪੁਰਸਕਾਰ ਦੇਵੇਗੀ ਹਰਿਆਣਾ ਸਰਕਾਰ
ਇਸ ਵਿਚਾਲੇ ਅਫ਼ਰੀਦੀ ਨੇ ਆਪਣੀ ਰਿਟਾਇਰਮੈਂਟ ਪਲਾਨ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਗਲੀ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਉਨ੍ਹਾਂ ਦੀ ਆਖ਼ਰੀ ਲੀਗ ਹੋ ਸਕਦੀ ਹੈ ਤੇ ਉਹ ਕਵੇਟਾ ਗਲੈਡੀਏਟਰਸ ਲਈ ਖੇਡਣਾ ਪਸੰਦ ਕਰਨਗੇ। ਕਵੇਟਾ ਗਲੈਡੀਏਟਰਸ ਦੇ ਮਾਲਕ ਨਦੀਮ ਉਮਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਅਫ਼ਰੀਦੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ 2022 'ਚ ਹੋਣ ਵਾਲੇ ਟੂਰਨਾਮੈਂਟ ਦੇ ਸਤਵੇਂ ਸੈਸ਼ਨ ਲਈ ਆਪਣੀ ਪੀ. ਐੱਸ. ਐੱਲ. ਫ਼੍ਰੈਂਚਾਈਜ਼ੀ 'ਚ ਸ਼ਾਮਲ ਹੋਣਗੇ। ਉਮਰ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਸਾਬਕਾ ਕਪਤਾਨ ਸਰਫ਼ਰਾਜ਼ ਅਹਿਮਦ ਮੌਜੂਦਾ ਕਪਤਾਨ ਹਨ ਪਰ ਉਹ ਆਪਣੀ ਇੱਛਾ ਨਾਲ ਅਹੁਦਾ ਛੱਡਣ ਲਈ ਤਿਆਰ ਹਨ। ਇਸ ਕਾਰਨ ਅਸੀਂ ਅਫ਼ਰੀਦੀ ਨੂੰ ਉਨ੍ਹਾਂ ਦੀ ਜਗ੍ਹਾ ਨਿਯੁਕਤ ਕਰ ਸਕਦੇ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।