SGPC ਇਟਲੀ ਨੇ ਅਕਾਲ ਚਲਾਣਾ ਕਰ ਗਏ ਕਵੀਸ਼ਰ ਦੇ ਪਰਿਵਾਰ ਨੂੰ ਭੇਜੀ 50 ਹਜ਼ਾਰ ਦੀ ਆਰਥਿਕ ਮਦਦ
Sunday, Sep 03, 2023 - 03:29 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਦੋਆਬੇ ਦੀ ਧਰਤੀ ਨਾਲ ਸਬੰਧਤ ਗੋਲ਼ਡ ਮੈਡਿਲੈਸਟ ਕਵੀਸ਼ਰ ਭਾਈ ਸਤਨਾਮ ਸਿੰਘ ਬਹੁ ਜਿੰਨਾਂ ਦਾ ਸਿੱਖੀ ਪ੍ਰਚਾਰ ਹਿੱਤ ਇਟਲੀ ਗਿਆ ਦਾ ਇੱਥੋ ਦੇ ਅਪ੍ਰੀਲੀਆ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਅਚਾਨਕ ਦਿਹਾਂਤ ਹੋ ਗਿਆ ਸੀ। ਉਨਾਂ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਇਟਲੀ ਵਿੱਚ ਸਿੱਖ ਧਰਮ ਨੂੰ ਕਾਨੂੰਨੀ ਤੌਰ 'ਤੇ ਰਜਿਸਟਰ ਕਰਵਾਉਣ ਲਈ ਯਤਨਸ਼ੀਲ “ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 50 ਹਜ਼ਾਰ ਦੀ ਆਰਿਥਕ ਮਦਦ ਭੇਜੀ ਗਈ ਹੈ ।
ਦੱਸਣਯੋਗ ਹੈ ਕਿ ਭਾਈ ਸਤਨਾਮ ਸਿੰਘ 2 ਜੂਨ ਨੂੰ ਆਪਣੇ ਸਾਥੀਆਂ ਅਵਤਾਰ ਸਿੰਘ ਦੂਲੋਵਾਲ ਤੇ ਸੁਖਵਿੰਦਰ ਸਿੰਘ ਮੋਮੀ ਨਾਲ ਸਿੱਖੀ ਪ੍ਰਚਾਰ ਲਈ ਯੂਰਪ ਟੂਰ ਤੇ ਗਏ ਸਨ, ਜਿੱਥੇ ਭਾਈ ਸਤਨਾਮ ਸਿੰਘ ਸਵਾਸਾਂ ਦੀ ਪੂੰਜੀ ਤਿਆਗ ਗੁਰੂ ਚਰਨਾਂ ਵਿਚ ਜੀ ਬਿਰਾਜੇ ਸਨ। SGPC ਇਟਲੀ ਦੇ ਮੁੱਖ ਸੇਵਾਦਾਰ ਰਵਿੰਦਰਜੀਤ ਸਿੰਘ ਬਲਜਾਨੋ ਨੇ ਦੱਸਿਆ ਕਿ ਭਾਈ ਸਤਨਾਮ ਸਿੰਘ ਬਹੁ ਨੇ 33 ਸਾਲ ਆਪਣੀ ਕਵੀਸ਼ਰੀ ਰਾਹੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ਸੀ ਤੇ ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਅਕਸਰ ਪ੍ਰਚਾਰ ਲਈ ਆਉਂਦੇ ਜਾਂਦੇ ਰਹਿੰਦੇ ਸਨ ਪਰ ਗੁਰੂ ਦੇ ਭਾਣੇ ਮੁਤਾਬਿਕ ਇਟਲੀ ਦੀ ਧਰਤੀ 'ਤੇ ਅਕਾਲ ਚਲਾਣਾ ਕਰ ਗਏ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਨਿਊ ਮੈਕਸੀਕੋ ਸੂਬੇ ਦੇ ਸਾਬਕਾ ਗਵਰਨਰ ਬਿਲ ਰਿਚਰਡਸਨ ਦੀ ਮੌਤ, ਕਰਦੇ ਸੀ ਇਹ ਨੇਕ ਕੰਮ
ਇੱਥੇ ਇਹ ਵੀ ਦੱਸਣਯੋਗ ਹੈ ਕਿ ਭਾਈ ਸਾਹਿਬ ਦੀ ਮ੍ਰਿਤਕ ਦੇਹਾਂ ਨੂੰ ਭਾਰਤ ਭੇਜਣ ਲਈ ਰੋਮ ਇਲਾਕੇ ਦੀਆਂ ਸੰਗਤਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਸੀ। ਇਟਲੀ ਤੋਂ ਉੱਚੇ ਤੌਰ 'ਤੇ ਪਹੁੰਚੇ ਹਰਕੀਤ ਸਿੰਘ ਮਾਧੋਝੰਡਾ ਵੱਲੋਂ ਆਪਣੇ ਸਾਥੀਆਂ ਨਾਲ ਪਰਿਵਾਰ ਨੂੰ ਆਰਥਿਕ ਮਦਦ ਭੇਟ ਕੀਤੀ ਗਈ। ਇਸ ਮੌਕੇ ਗ੍ਰਾਮ ਪੰਚਾਇਤ ਤੋਂ ਬਹੁ ਤੋਂ ਇਲਾਵਾ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਅਵਤਾਰ ਸਿੰਘ ਦੂਲੋਵਾਲ ਤੇ ਸੁਖਵਿੰਦਰ ਸਿੰਘ ਮੋਮੀ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।