ਟਵਿਟਰ 'ਤੇ ਫ਼ੈਲੀ SFJ ਮੁਖੀ ਗੁਰਪਤਵੰਤ ਪੰਨੂ ਦੀ ਸੜਕ ਹਾਦਸੇ 'ਚ ਮੌਤ ਦੀ ਖ਼ਬਰ

Wednesday, Jul 05, 2023 - 07:50 PM (IST)

ਟਵਿਟਰ 'ਤੇ ਫ਼ੈਲੀ SFJ ਮੁਖੀ ਗੁਰਪਤਵੰਤ ਪੰਨੂ ਦੀ ਸੜਕ ਹਾਦਸੇ 'ਚ ਮੌਤ ਦੀ ਖ਼ਬਰ

ਇੰਟਰਨੈਸ਼ਨਲ ਡੈਸਕ: ਟਵਿਟਰ 'ਤੇ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ 'ਚ ਸੜਕ ਹਾਦਸੇ 'ਚ ਮੌਤ ਹੋਣ ਦੀ ਖ਼ਬਰ ਫ਼ੈਲ ਰਹੀ ਹੈ। ਹਾਲਾਂਕਿ ਖ਼ਬਰ ਦੀ ਪੁਸ਼ਟੀ ਦਾ ਇੰਤਜ਼ਾਰ ਹੈ ਪਰ ਟਵਿਟਰ 'ਤੇ ਉਸ ਦੀ ਮੌਤ ਦੀ ਖ਼ਬਰ ਤੇਜ਼ੀ ਨਾਲ ਟਰੈਂਡ ਕਰ ਰਹੀ ਹੈ। ਹਾਲਾਂਕਿ ਜਗ ਬਾਣੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ। ਕੁੱਝ ਦਿਨ ਪਹਿਲਾਂ ਪੰਨੂ ਦੇ ਅੰਡਰਗ੍ਰਾਊਂਡ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 

PunjabKesari

PunjabKesari

 

6 ਮਹੀਨਿਆਂ 'ਚ 5 ਖ਼ਾਲਿਸਤਾਨੀਆਂ ਦੀ ਹੋਈ ਮੌਤ

ਪਿਛਲੇ 6 ਮਹੀਨਿਆਂ ਵਿਚ 5 ਖ਼ਾਲਿਸਤਾਨੀ ਆਗੂਆਂ ਦੀ ਮੌਤ ਹੋਈ ਹੈ। 18 ਜੂਨ ਨੂੰ ਹੀ, ਹਰਦੀਪ ਸਿੰਘ ਨਿੱਜਰ ਦਾ ਕੈਨੇਡਾ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਕੁੱਝ ਦਿਨ ਪਹਿਲਾਂ ਹੀ ਅਵਤਾਰ ਸਿੰਘ ਖੰਡਾ ਦੀ ਵੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ ਸੀ। ਪਿਛਲੇ ਮਹੀਨੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ ਵਿਚ ਦੋ ਮੋਟਰਸਾਈਕਲ ਸਵਾਰਾਂ ਨੇ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਨਵਰੀ ਵਿਚ ਹਰਮੀਤ ਸਿੰਘ ਉਰਫ਼ ਹੈਪੀ  PhD ਦਾ ਲਾਹੌਰ ਵਿਚ ਗੁਰਦੁਆਰਾ ਸਾਹਿਬ ਨੇੜੇ ਕਤਲ ਕਰ ਦਿੱਤਾ ਗਿਆ ਸੀ। ਤੇ ਹੁਣ ਗੁਰਪਤਵੰਤ ਸਿੰਘ ਪੰਨੂ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
 For Android:-  https://play.google.com/store/apps/details?id=com.jagbani&hl=en 

 For IOS:-  https://itunes.apple.com/in/app/id538323711?mt=8


author

Anmol Tagra

Content Editor

Related News