ਵੱਡੀ ਖਬਰ! ਜਰਮਨੀ ਦੇ ਸਟੇਡ ''ਚ ਗੋਲੀਬਾਰੀ ''ਚ 5 ਲੋਕਾਂ ਦੀ ਮੌਤ, ਹਮਲਾਵਰ ਗ੍ਰਿਫ਼ਤਾਰ
Monday, Jun 29, 2026 - 07:13 PM (IST)
ਬੇਰਲਿਨ: ਜਰਮਨੀ ਦੇ ਸਟੇਡ ਸ਼ਹਿਰ ਵਿਚ ਸੋਮਵਾਰ ਨੂੰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ ਗੋਲੀਬਾਰੀ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਹ ਗੋਲੀਬਾਰੀ ਕਿਸ ਲਈ ਹੋਈ ਅਤੇ ਕਿਨ੍ਹਾਂ ਲੋਕਾਂ ਦੇ ਵਿਚਕਾਰ ਹੋਈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਮੌਕੇ 'ਤੇ ਪੁਲਸ ਦੀ ਟੀਮ ਪਹੁੰਚ ਗਈ ਹੈ ਅਤੇ ਪੁਲਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਇਲਾਕੇ ਵਿਚ ਨਾ ਜਾਣ। ਇਸ ਦੇ ਨਾਲ ਹੀ ਹੁਣ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਨੇ ਦੱਸਿਆ ਕਿ ਸੋਮਵਾਰ ਨੂੰ ਉੱਤਰੀ ਜਰਮਨੀ ਦੇ ਸਟੇਡ ਸ਼ਹਿਰ ਵਿਚ ਹੋਈ ਗੋਲੀਬਾਰੀ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਜਰਮਨ ਸਮਾਚਾਰ ਏਜੰਸੀ DPA ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਨੌਜਵਾਨਾਂ ਲਈ ਬਣੇ ਇੱਕ ਸੈਂਟਰ ਦੇ ਕੋਲ ਗੋਲੀਆਂ ਚੱਲੀਆਂ ਤੇ ਉਹ ਸ਼ਹਿਰ ਦੇ ਸੈਂਟਰ ਦੇ ਦੱਖਣ ਵਿਚ ਸਥਿਤ ਸੜਕ, ਡੈਂਕਰਸਟ੍ਰਾਸ 'ਤੇ ਇੱਕ ਵੱਡਾ ਆਪ੍ਰੇਸ਼ਨ ਚਲਾ ਰਹੇ ਸਨ। ਘਟਨਾ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ। ਦੱਸ ਦੇਈਏ ਕਿ ਸਟੇਡ ਦੀ ਆਬਾਦੀ ਲਗਭਗ 50,000 ਹੈ ਅਤੇ ਇਹ ਹੈਮਬਰਗ ਤੋਂ ਲਗਭਗ 40 ਕਿਲੋਮੀਟਰ (25 ਮੀਲ) ਦੂਰ ਸਥਿਤ ਹੈ।
ਫਿਲਹਾਲ ਪੁਲਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਇਲਾਕੇ ਵਿੱਚ ਨਾ ਜਾਣ ਅਤੇ ਆਪ੍ਰੇਸ਼ਨ ਦੌਰਾਨ ਐਮਰਜੈਂਸੀ ਸੇਵਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ। ਪੁਲਸ ਨੇ ਕਿਹਾ ਕਿ ਗੋਲੀਬਾਰੀ ਦੀ ਵਜ੍ਹਾ ਅਜੇ ਪਤਾ ਨਹੀਂ ਚੱਲ ਸਕੀ ਹੈ ਅਤੇ ਜਾਂਚ ਕਰਨ ਵਾਲੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਘਟਨਾ ਕਿਉਂ ਹੋਈ। ਪੁਲਸ ਨੇ ਘਟਨਾ ਸਥਾਨ ਵਾਲੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਫੋਰੈਂਸਿਕ ਟੀਮਾਂ ਘਟਨਾ ਸਥਾਨ ਦੀ ਜਾਂਚ ਕਰ ਰਹੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਅੱਗੇ ਵਧਣ 'ਤੇ ਪੀੜਤਾਂ ਦੀ ਪਛਾਣ ਤੇ ਗੋਲੀਬਾਰੀ ਨਾਲ ਜੁੜੀਆਂ ਪਰਿਸਥਿਤੀਆਂ ਸਮੇਤ ਹੋਰ ਜਾਣਕਾਰੀ ਦਿੱਤੀ ਜਾਵੇਗੀ।
ਸੋਮਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ, ਪਿਛਲੇ ਦੋ ਸਾਲਾਂ ਵਿਚ ਜਰਮਨੀ ਵਿਚ ਹੋਈ ਹਿੰਸਾ ਦੀਆਂ ਕਈ ਵੱਡੀਆਂ ਘਟਨਾਵਾਂ ਤੋਂ ਬਾਅਦ ਹੋਈ ਹੈ। ਇਸ ਤੋਂ ਪਹਿਲਾਂ ਫਰਵਰੀ 2025 ਵਿਚ, ਸਾਬਕਾ ਬਾਕਸਰ ਬੇਸਾਰ ਨਿਮਾਨੀ ਦੀ ਹੱਤਿਆ ਨਾਲ ਜੁੜੇ ਮੁਕੱਦਮੇ ਦੌਰਾਨ ਬੀਲੇਫੀਲਡ ਵਿਚ ਇੱਕ ਕੋਰਟ ਦੇ ਕੋਲ ਗੋਲੀਬਾਰੀ ਹੋਈ, ਜਿਸ ਵਿਚ ਚਾਰ ਲੋਕ ਜ਼ਖਮੀ ਹੋ ਗਏ ਸਨ। ਦੋ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਪੁਲਸ ਨੇ ਜਾਂਚ ਕੀਤੀ ਕਿ ਕੀ ਇਹ ਗੋਲੀਬਾਰੀ ਚੱਲ ਰਹੇ ਅਦਾਲਤੀ ਮਾਮਲੇ ਨਾਲ ਜੁੜੀ ਸੀ।
ਇਸ ਤੋਂ ਪਹਿਲਾਂ, ਦਸੰਬਰ 2024 ਵਿਚ, ਸਊਦੀ ਮੂਲ ਦੇ ਇੱਕ ਮਨੋਚਿਕਿਤਸਕ ਨੇ ਮੈਗਡੇਬਰਗ ਵਿੱਚ ਕ੍ਰਿਸਮਸ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿਚ ਕਿਰਾਏ ਦੀ ਕਾਰ ਵਾੜ ਦਿੱਤੀ, ਜਿਸ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜੇ ਲੋਕ ਜ਼ਖਮੀ ਹੋ ਗਏ। ਬਾਅਦ ਵਿਚ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਜਰਮਨ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਦੇ ਵਿਚਾਰ ਇਸਲਾਮ-ਵਿਰੋਧੀ ਸਨ ਅਤੇ ਉਹ ਸੱਜੇ-ਪੱਖੀ ਵਿਚਾਰਧਾਰਾ ਦਾ ਸਮਰਥਕ ਸੀ। ਸਟੇਡ ਵਿਚ ਹੋਈ ਹਾਲੀਆ ਗੋਲੀਬਾਰੀ ਨੇ ਇੱਕ ਵਾਰ ਫਿਰ ਜਨਤਕ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ, ਜਦਕਿ ਪੁਲਸ ਹਮਲੇ ਦੇ ਪਿੱਛੇ ਦੇ ਮਕਸਦ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
