USA : 140 ਤੋਂ ਵੱਧ ਯਾਤਰੀਆਂ ਨੂੰ ਲਿਜਾ ਰਹੀ ਰੇਲਗੱਡੀ ਪਟੜੀ ਤੋਂ ਉਤਰੀ

Sunday, Sep 26, 2021 - 08:53 AM (IST)

USA : 140 ਤੋਂ ਵੱਧ ਯਾਤਰੀਆਂ ਨੂੰ ਲਿਜਾ ਰਹੀ ਰੇਲਗੱਡੀ ਪਟੜੀ ਤੋਂ ਉਤਰੀ

ਜੋਪਲਿਨ- ਸੰਯੁਕਤ ਰਾਜ ਅਮਰੀਕਾ ਦੇ ਸਿਆਟਲ ਅਤੇ ਸ਼ਿਕਾਗੋ ਵਿਚਕਾਰ ਚੱਲਣ ਵਾਲੀ ਐਮਟਰੈਕ ਰੇਲਗੱਡੀ ਦੇ ਮੋਂਟਾਨਾ ਵਿਚ ਪਟੜੀ ਤੋਂ ਉਤਰ ਨਾਲ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। 

ਇਸ ਰੇਲਗੱਡੀ ਵਿਚ ਲਗਭਗ 147 ਯਾਤਰੀ ਤੇ 47 ਚਾਲਕ ਦਲ ਮੈਂਬਰ ਸਵਾਰ ਸਨ। ਇਹ ਹਾਦਸੇ ਵਾਲੀ ਜਗ੍ਹਾ ਉੱਤਰੀ ਹੈਲੇਨਾ ਤੋਂ ਲਗਭਗ 241 ਕਿਲੋਮੀਟਰ ਤੇ ਕੈਨੇਡਾ ਦੀ ਸਰਹੱਦ ਤੋਂ ਲਗਭਗ 48 ਕਿਲੋਮੀਟਰ ਦੂਰ ਹੈ। ਸਥਾਨਕ ਮੀਡੀਆ ਨੇ ਇਸ ਹਾਦਸੇ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਦਿੱਤੀ ਹੈ।

PunjabKesari

ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿਚ ਇਕ ਅਧਿਕਾਰੀ ਦੇ ਹਵਾਲੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਇਸ ਹਾਦਸੇ ਵਿਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਅਤੇ 50 ਲੋਕ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਇਲਾਕੇ ਲਈ ਆਫ਼ਤ ਤੇ ਐਮਰਜੈਂਸੀ ਸੇਵਾਵਾਂ ਦੀ ਕੋਆਰਡੀਨੇਟਰ ਫ੍ਰਿਕੇਲ ਨੇ ਕਿਹਾ ਕਿ ਜ਼ਖਮੀ ਲੋਕਾਂ ਨੂੰ ਤੁਰੰਤ ਹਸਪਤਾਲਾਂ ਵਿਚ ਪਹੁੰਚਾਇਆ ਜਾ ਰਿਹਾ ਹੈ। ਮੈਡੀਕਲ ਹੈਲੀਕਾਪਟਰ ਵੀ ਸੇਵਾਵਾਂ ਵਿਚ ਲਾਏ ਗਏ ਹਨ। ਉੱਥੇ ਹੀ, ਐਮਟਰੈਕ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਜ਼ਖਮੀ ਯਾਤਰੀਆਂ ਨੂੰ ਲਿਜਾਣ ਅਤੇ ਬਾਕੀ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ।


author

Sanjeev

Content Editor

Related News