ਬੁਰੰਡੀ: ਸੁਰੱਖਿਆ ਬਲਾਂ ਤੇ ਵਿਧਰੋਹੀਆਂ ਵਿਚਾਲੇ ਸੰਘਰਸ਼ ''ਚ ਕਈ ਲੋਕਾਂ ਦੀ ਮੌਤ
Wednesday, Oct 23, 2019 - 01:19 PM (IST)

ਨੈਰੋਬੀ— ਬੁਰੰਡੀ 'ਚ ਸੁਰੱਖਿਆ ਬਲਾਂ ਤੇ ਕਾਂਗੋ ਲੋਕਤੰਤਰੀ ਗਣਰਾਜ ਦੇ ਇਕ ਵਿਧਰੋਹੀ ਸਮੂਹ ਦੇ ਵਿਚਾਲੇ ਸੰਘਰਸ਼ 'ਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਡੀ.ਆਰ. ਕਾਂਗੋ ਦੇ ਪੂਰਬ 'ਚ ਸਰਗਰਮ ਬੁਰੰਡੀ ਵਿਧਰੋਹੀ ਸਮੂਹ 'ਰੈੱਡ-ਤਾਬਾਰਾ' ਨੇ ਦੱਸਿਆ ਕਿ ਉਨ੍ਹਾਂ ਦੇ ਬੁਰੰਡੀ ਖੇਤਰ 'ਚ ਘੁੰਮਣ ਦੇ ਦੌਰਾਨ ਸੰਘਰਸ਼ ਹੋਇਆ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ 14 ਅਪਰਾਧੀਆਂ ਨੂੰ ਮਾਰ ਦਿੱਤਾ। ਉਥੇ ਹੀ ਵਿਧਰੋਹੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਗੋਲੀਬਾਰੀ 'ਚ 12 ਅਧਿਕਾਰੀਆਂ ਦੀ ਮੌਤ ਹੋਈ ਹੈ।
ਦੇਸ਼ ਦੇ ਸੁਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਟਵੀਟ ਕਰਕੇ ਕਿਹਾ ਕਿ ਡੀ.ਆਰ. ਕਾਂਗੋ ਦੇ ਹਥਿਆਰਬੰਦ ਅਪਰਾਧੀਆਂ ਦੇ ਸਮੂਹ ਨੂੰ ਢੇਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 14 ਅਪਰਾਧੀ ਮਾਰੇ ਗਏ ਹਨ ਤੇ ਉਨ੍ਹਾਂ ਕੋਲੋਂ ਹਥਿਆਰਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਕਿਸੇ ਪੁਲਸ ਅਧਿਕਾਰੀ ਦੀ ਮੌਤ ਹੋਈ ਹੈ ਜਾਂ ਨਹੀਂ ਪਰ ਕਈ ਚਸ਼ਮਦੀਦਾਂ ਤੇ ਸਥਾਨਕ ਪ੍ਰਸ਼ਾਸਨਿਕ ਸੂਤਰਾਂ ਨੇ ਦੱਸਿਆ ਕਿ ਕਈਆਂ ਦੀ ਮੌਤ ਹੋਈ ਹੈ। 'ਰੈੱਡ ਤਾਬਾਰਾ' ਦੇ ਇਕ ਅਹਿਮ ਮੈਂਬਰ ਨੇ ਆਪਣੀ ਪਛਾਣ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਪੁਲਸ ਵਲੋਂ ਦੱਸੀ ਗਈ ਮ੍ਰਿਤਕਾਂ ਦੀ ਗਿਣਤੀ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ। ਉਨ੍ਹਾਂ ਨੇ ਕਿਹਾ ਕਿ 12 ਪੁਲਸ ਕਰਮਚਾਰੀਆਂ ਦੀ ਮੌਤ ਹੋਈ ਹੈ ਤੇ ਅਸੀਂ ਇਕ ਮੈਂਬਰ ਗੁਆਇਆ ਹੈ। ਸਥਾਨਕ ਚਸ਼ਮਦੀਦਾਂ ਨੇ ਦੱਸਿਆ ਕਿ ਵਿਧਰੋਹੀ ਅੰਤਰਰਾਸ਼ਟਰੀ ਸਮੇਂ ਮੁਤਾਬਕ ਦੁਪਹਿਰੇ 11 ਵਜੇ ਬੁਰੰਡੀ ਪਹੁੰਚੇ ਤੇ ਸੰਘਰਸ਼ ਕਈ ਘੰਟਿਆਂ ਤੱਕ ਚੱਲਿਆ।