ਪਾਕਿ 'ਚ ਟਰੱਕ-ਬੱਸ ਦੀ ਟੱਕਰ 'ਚ 7 ਦੀ ਮੌਤ ਤੇ 12 ਜ਼ਖਮੀ : ਪੁਲਸ

Saturday, Dec 05, 2020 - 11:23 PM (IST)

ਪਾਕਿ 'ਚ ਟਰੱਕ-ਬੱਸ ਦੀ ਟੱਕਰ 'ਚ 7 ਦੀ ਮੌਤ ਤੇ 12 ਜ਼ਖਮੀ : ਪੁਲਸ

ਪੇਸ਼ਾਵਰ-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਮਿੰਨੀ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ ਬੱਚਿਆਂ ਅਤੇ ਇਕ ਬੀਬੀ ਸਮੇਤ ਘਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਸੀਮੈਂਟ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਇਕ ਗੱਡੀ ਨੂੰ ਓਵਰ ਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਲਟ ਦਿਸ਼ਾ ਤੋਂ ਆ ਰਹੀ ਇਕ ਮੁਸਾਫਿਰ ਬੱਸ ਨਾਲ ਉਸ ਦੀ ਆਹਮੋ-ਸਾਹਮਣੋਂ ਟੱਕਰ ਹੋ ਗਈ।

ਇਹ ਵੀ ਪੜ੍ਹੋ:ਅਮਰੀਕਾ ਨੇ ਚੀਨੀ ਨਾਗਰਿਕਾਂ 'ਤੇ ਲਾਈ ਵੀਜ਼ਾ ਪਾਬੰਦੀ

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਦਲ ਘਟਨਾ ਸਥਾਨ 'ਤੇ ਪਹੁੰਚ ਗਿਆ ਹੈ ਅਤੇ ਮਿੰਨੀ ਬੱਸ 'ਚੋਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਕੱਢ ਲਿਆ ਗਿਆ ਹੈ। ਜ਼ਖਮੀਆਂ ਨੂੰ ਤੁਰੰਤ ਜ਼ਿਲਾ ਮੁੱਖ ਦਫਤਰ ਨੌਸ਼ੇਰਾ 'ਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ


author

Karan Kumar

Content Editor

Related News