ਨਿਊਡ ਔਰਤਾਂ ਦੇ ਸਰੀਰ ''ਤੇ ਪਰੋਸਿਆ ਜਾਂਦਾ ਹੈ ਖਾਣਾ, ਸ਼ੌਂਕ ਨਾਲ ਚੁੱਕ ਕੇ ਖਾਂਦੇ ਨੇ ਲੋਕ (ਤਸਵੀਰਾਂ)

Friday, May 13, 2016 - 11:21 AM (IST)

ਨਿਊਡ ਔਰਤਾਂ ਦੇ ਸਰੀਰ ''ਤੇ ਪਰੋਸਿਆ ਜਾਂਦਾ ਹੈ ਖਾਣਾ, ਸ਼ੌਂਕ ਨਾਲ ਚੁੱਕ ਕੇ ਖਾਂਦੇ ਨੇ ਲੋਕ (ਤਸਵੀਰਾਂ)
ਟੋਕੀਓ— ਜਾਪਾਨ ਵਿਚ ਪਰੰਪਰਾ ਦੇ ਨਾਂ ''ਤੇ ਨਿਊਡ ਔਰਤਾਂ ਦੇ ਸਰੀਰ ''ਤੇ ਖਾਣਾ ਪਰੋਸਿਆ ਜਾਂਦਾ ਹੈ ਅਤੇ ਖਾਣ ਵਾਲੇ ਇਸ ਨੂੰ ਉਸ ਦੇ ਸਰੀਰ ਤੋਂ ਚੁੱਕ ਕੇ ਖਾਂਦੇ ਹਨ। ਪਹਿਲਾਂ ਜਾਪਾਨ ਵਿਚ ਇਹ ਪਰੰਪਰਾ ਕਾਫੀ ਪ੍ਰਚਲਿਤ ਸੀ ਪਰ ਹੁਣ ਕਿਤੇ-ਕਿਤੇ ਅਜਿਹਾ ਕੁਝ ਦੇਖਣ ਨੂੰ ਮਿਲਦਾ ਹੈ। ਇਸ ਪਰੰਪਰਾ ਦੌਰਾਨ ਮੁੱਖ ਰੂਪ ਨਾਲ ਸੁਸ਼ੀ ਤੇ ਸਸ਼ਿਮੀ ਵਰਗੇ ਪਕਵਾਨ ਪਰੋਸੇ ਜਾਂਦੇ ਹਨ ਅਤੇ ਜਿਨ੍ਹਾਂ ਔਰਤਾਂ ਦੇ ਸਰੀਰ ''ਤੇ ਇਸ ਤਰ੍ਹਾਂ ਭੋਜਨ ਪਰੋਸਿਆ ਜਾਂਦਾ ਹੈ, ਉਨ੍ਹਾਂ ਨੂੰ ''ਨਿਓਤਇਮੋਰੀ'' ਕਿਹਾ ਜਾਂਦਾ ਹੈ। 
ਜਾਪਾਨ ਵਿਚ ਇਸ ਕਲਾ ਦਾ ਜਨਮ ਸਾਮੁਰਾਈ ਯੋਧਿਆਂ ਦੇ ਕਾਲ ਵਿਚ ਹੋਇਆ ਸੀ। ਕਹਾਣੀਆਂ ਅਨੁਸਾਰ ਕਿਸੀ ਵੀ ਲੜਾਈ ਵਿਚ ਜਿੱਤ ਤੋਂ ਬਾਅਦ ਵੇਸਵਾਵਾਂ ਦੇ ਘਰ ਜਸ਼ਨ ਮਨਾਇਆ ਜਾਂਦਾ ਸੀ। ਇਸ ਦੌਰਾਨ ਨਿਊਡ ਔਰਤਾਂ ਦੇ ਸਰੀਰ ''ਤੇ ਪਕਵਾਨ ਪਰੋਸ ਕੇ ਖਾਧੇ ਜਾਂਦੇ ਸਨ। ਜਾਪਾਨ ਦੀ ਇਹ ਕਲਾ ਕਾਫੀ ਕਾਮੁਕ ਸੀ ਅਤੇ ਇਸ ਤਰ੍ਹਾਂ ਭੋਜਨ ਖਾਣ ਦੌਰਾਨ ਕਈ ਵਾਰ ਲੋਕ ਉਤੇਜਕ ਵੀ ਹੋ ਜਾਂਦੇ ਹਨ ਅਤੇ ਔਰਤਾਂ ਨੂੰ ਗੰਦੀਆਂ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਗਰਮ ਭੋਜਨ ਨੂੰ ਸਰੀਰ ''ਤੇ ਪਰੋਸਣਾ ਵੀ ਸੋਖਾ ਕੰਮ ਨਹੀਂ ਹੈ। ਇਸ ਕੰਮ ਲਈ ਚੁਣੀ ਗਈ ਔਰਤ ਦੇ ਸਰੀਰ ਨੂੰ ਵਾਰ-ਵਾਰ ਠੰਡੇ ਪਾਣੀ ਨਾਲ ਠੰਡਾ ਕੀਤਾ ਜਾਂਦਾ ਹੈ। ਇਸ ਦੌਰਾਨ ਉਸ ਦਾ ਸਰੀਰ ਕਈ ਵਾਰ ਸੜ ਵੀ ਜਾਂਦਾ ਹੈ। 
ਜਾਪਾਨ ਦੀ ਇਕ ਅਜਿਹੀ ਨਿਓਤਇਮੋਰੀ ਮਾਡਲ ਦੇ ਮੁਤਾਬਕ ਇਹ ਸਭ ਕਰਨ ਵਿਚ ਉਸ ਨੂੰ ਕੋਈ ਅਸਹੂਲਤ ਨਹੀਂ ਹੁੰਦੀ। ਉਹ ਸਭ ਤੋਂ ਜ਼ਿਆਦਾ 5 ਘੰਟਿਆਂ ਤੱਕ ਮੇਜ ''ਤੇ ਪੈ ਕੇ ਅਜਿਹਾ ਕਰ ਚੁੱਕੀ ਹੈ। ਚੀਨ ਵਿਚ ਵੀ ਇਸ ਤਰ੍ਹਾਂ ਦੀ ਪਰੰਪਰਾ ਸੀ ਪਰ ਨੈਤਿਕ ਅਤੇ ਸਿਹਤ ਕਾਰਨਾਂ ਦੇ ਮੱਦੇਨਜ਼ਰ ਇਸ ਨੂੰ ਕਾਫੀ ਦੇਰ ਪਹਿਲਾਂ ਬੰਦ ਕਰ ਦਿੱਤਾ ਗਿਆ। ਜਾਪਾਨ ਵਿਚ ਵੀ ਹੁਣ ਨਿਓਤਇਮੋਰੀ ਨੂੰ ਲੱਭਣਾ ਔਖਾ ਕੰਮ ਹੈ। ਇਹ ਪਰੰਪਰਾ ਉੱਥੇ ਵੀ ਹੁਣ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ। ਦੂਜੇ ਪਾਸੇ ਕਈ ਰੈਸਟੋਰੈਂਟਾਂ ਵਿਚ ਅਜਿਹਾ ਕਲਾ ਦੇ ਨਾਂ ''ਤੇ ਅਜਿਹਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ।

author

Kulvinder Mahi

News Editor

Related News