ਸਰਬੀਆ ਮਾਸਕੋ ਜਾਣ ਵਾਲੀਆਂ ਉਡਾਣਾਂ ਕਰੇਗਾ ਘੱਟ

Monday, Mar 14, 2022 - 12:40 AM (IST)

ਸਰਬੀਆ ਮਾਸਕੋ ਜਾਣ ਵਾਲੀਆਂ ਉਡਾਣਾਂ ਕਰੇਗਾ ਘੱਟ

ਬੇਲਗ੍ਰੇਡ-ਏਅਰ ਸਰਬੀਆ ਇਕ ਵਾਰ ਫ਼ਿਰ ਤੋਂ ਮਾਸਕੋ ਲਈ ਦੁਨੀਆ ਭਰ 'ਚ ਸਿਰਫ਼ ਇਕ ਉਡਾਣ ਦਾ ਸੰਚਾਲਨ ਕਰੇਗੀ। ਯੂਰਪੀਅਨ ਯੂਨੀਅਨ ਵੱਲੋਂ ਰੂਸ ਲਈ ਉਡਾਣਾਂ 'ਤੇ ਵਪਾਰ ਪਾਬੰਦੀਆਂ ਦੀ ਅਣਦੇਖੀ ਕਰਨ ਅਤੇ ਯੂਕ੍ਰੇਨ 'ਚ ਜੰਗ ਤੋਂ ਫ਼ਾਇਦਾ ਚੁੱਕਣ ਵਾਲੀ ਆਲੋਚਨਾ ਤੋਂ ਬਾਅਦ ਰਾਸ਼ਟਰੀ ਜਹਾਜ਼ ਕੰਪਨੀ ਨੇ ਇਹ ਕਦਮ ਚੁੱਕਿਆ। ਦੋ ਹਫ਼ਤੇ ਪਹਿਲਾਂ ਰੂਸੀ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਤੋਂ ਏਅਰਸਰਬੀਆ ਨੇ ਮਾਸਕੋ ਲਈ ਉਡਾਣਾਂ ਦੀ ਗਿਣਤੀ ਵਧਾ ਕੇ ਦੁਗਣੀ ਕਰ ਦਿੱਤੀ ਸੀ। ਇਹ ਨਹੀਂ ਇਸ ਨੇ ਸੀਟ ਗਿਣਤੀ ਵਧਾਉਣ ਲਈ ਵੱਡੇ ਜਹਾਜ਼ਾਂ ਨੂੰ ਉਡਾਣ ਸੇਵਾ ਲਈ ਸ਼ਾਮਲ ਕੀਤਾ ਤਾਂ ਕਿ ਜ਼ਿਆਦਾ ਫਾਇਦਾ ਚੁੱਕਿਆ ਜਾ ਸਕੇ।

ਇਹ ਵੀ ਪੜ੍ਹੋ : ਇਮਰਾਨ ਸਰਕਾਰ ਖ਼ਿਲਾਫ਼ ਸਪੀਕਰ ਕੋਲ ਪਹੁੰਚਿਆ ਬੇਭਰੋਸਗੀ ਮਤਾ

ਤੁਰਕੀ ਦੀ ਕੁਝ ਜਹਾਜ਼ ਕੰਪਨੀਆਂ ਨੂੰ ਛੱਡ ਕੇ ਸਰਬੀਆ ਦੀ ਏਅਰ ਲਾਈਨ ਯੂਰਪ ਦੀ ਇਕਲੌਤੀ ਅਜਿਹੀ ਕੰਪਨੀ ਹੈ, ਜਿਸ ਨੇ ਅੰਤਰਰਾਸ਼ਟਰੀ ਉਡਾਣ 'ਤੇ ਪਾਬੰਦੀ ਦੇ ਐਲਾਨ ਦੇ ਬਾਵਜੂਦ ਰੂਸ ਲਈ ਉਡਾਣਾਂ ਦਾ ਸੰਚਾਲਨ ਜਾਰੀ ਰੱਖਿਆ। ਕੰਪਨੀ ਦੇ ਇਸ ਕਦਮ 'ਤੇ ਯੂਰਪੀਅਨ ਯੂਨੀਅਨ ਅਤੇ ਯੂਕ੍ਰੇਨ ਵੱਲੋਂ ਸਖਤ ਆਲੋਚਨਾ ਕੀਤੀ ਗਈ ਸੀ। ਯੂਕ੍ਰੇਨ ਦੇ ਉਪ ਵਿਦੇਸ਼ ਮੰਤਰੀ ਐਮਿਨ ਨੇ ਟਵੀਟ ਕੀਤਾ ਕਿ ਸਰਬੀਆ ਯੂਰਪ 'ਚ ਇਕ ਅਜਿਹਾ ਦੇਸ਼ ਹੈ ਜਿਸ ਦਾ ਅਸਮਾਨ ਰੂਸ ਲਈ ਖੁਲਿਆ ਹੈ। 

ਇਹ ਵੀ ਪੜ੍ਹੋ :ਰੂਸੀ ਫੌਜੀਆਂ ਦੀ ਗੋਲੀਬਾਰੀ 'ਚ ਅਮਰੀਕੀ ਪੱਤਰਕਾਰ ਦੀ ਮੌਤ, ਇਕ ਜ਼ਖਮੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News