ਵੱਖਵਾਦੀ ਬਾਗੀਆਂ ਨੇ 19 ਮਹੀਨਿਆਂ ਤੋਂ ਬੰਧਕ ਬਣਾਏ ਪਾਇਲਟ ਨੂੰ ਕੀਤਾ ਰਿਹਾਅ

Saturday, Sep 21, 2024 - 11:24 AM (IST)

ਵੱਖਵਾਦੀ ਬਾਗੀਆਂ ਨੇ 19 ਮਹੀਨਿਆਂ ਤੋਂ ਬੰਧਕ ਬਣਾਏ ਪਾਇਲਟ ਨੂੰ ਕੀਤਾ ਰਿਹਾਅ

ਜਕਾਰਤਾ (ਪੋਸਟ ਬਿਊਰੋ) - ਅਸ਼ਾਂਤ ਪਾਪੂਆ ਖੇਤਰ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਬੰਧਕ ਬਣਾਏ ਗਏ ਨਿਊਜ਼ੀਲੈਂਡ ਦੇ ਇੱਕ ਪਾਇਲਟ ਨੂੰ ਵੱਖਵਾਦੀ ਬਾਗੀਆਂ ਨੇ ਰਿਹਾਅ ਕਰ ਦਿੱਤਾ ਹੈ। ਇੰਡੋਨੇਸ਼ੀਆਈ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਕਾਰਟੇਨਜ ਪੀਸ ਟਾਸਕਫੋਰਸ ਦੇ ਬੁਲਾਰੇ ਬਾਯੂ ਸੁਸੇਨੋ ਨੇ ਕਿਹਾ ਕਿ ਇੰਡੋਨੇਸ਼ੀਆਈ ਏਅਰਲਾਈਨ ਸੂਸੀ ਏਅਰ ਲਈ ਕੰਮ ਕਰਨ ਵਾਲੇ ਕ੍ਰਾਈਸਟਚਰਚ ਦੇ ਪਾਇਲਟ ਫਿਲਿਪ ਮਾਰਕ ਮੇਹਰਟੇਂਸ ਨੂੰ ਵੱਖਵਾਦੀ ਬਾਗੀਆਂ ਨੇ ਰਿਹਾਅ ਕਰ ਦਿੱਤਾ ਅਤੇ ਸ਼ਨੀਵਾਰ ਸਵੇਰੇ ਟਾਸਕਫੋਰਸ ਨੂੰ ਸੌਂਪ ਦਿੱਤਾ। 'ਟਾਸਕਫੋਰਸ' ਇੰਡੋਨੇਸ਼ੀਆ ਸਰਕਾਰ ਦੁਆਰਾ ਪਾਪੂਆ ਵਿੱਚ ਵੱਖਵਾਦੀ ਸਮੂਹਾਂ ਨਾਲ ਨਜਿੱਠਣ ਲਈ ਸਥਾਪਿਤ ਕੀਤੀ ਗਈ ਇੱਕ ਸਾਂਝੀ ਸੁਰੱਖਿਆ ਫੋਰਸ ਹੈ। 

ਸੁਸੇਨੋ ਨੇ ਕਿਹਾ ਕਿ ਪਾਇਲਟ ਦੀ ਸਿਹਤ ਠੀਕ ਹੈ। ਉਸਨੇ ਕਿਹਾ ਕਿ ਮੇਹਰਟੇਂਸ ਨੂੰ ਪੂਰੀ ਤਰ੍ਹਾਂ ਡਾਕਟਰੀ ਜਾਂਚ ਲਈ ਟਿਮਿਕਾ ਲਿਜਾਇਆ ਗਿਆ ਸੀ। ਫ੍ਰੀ ਪਾਪੂਆ ਮੂਵਮੈਂਟ ਦੇ ਇੱਕ ਖੇਤਰੀ ਕਮਾਂਡਰ ਇਗਿਆਨਸ ਕੋਗੋਆ ਦੀ ਅਗਵਾਈ ਵਾਲੇ ਬਾਗੀਆਂ ਨੇ 7 ਫਰਵਰੀ, 2023 ਨੂੰ ਪਾਰੋ ਵਿੱਚ ਇੱਕ ਛੋਟੇ ਰਨਵੇਅ 'ਤੇ ਸਿੰਗਲ-ਇੰਜਣ ਵਾਲੇ ਜਹਾਜ਼ 'ਤੇ ਹਮਲਾ ਕੀਤਾ ਅਤੇ ਮੇਹਰਟੇਨਜ਼ ਨੂੰ ਅਗਵਾ ਕਰ ਲਿਆ ਸੀ।

ਕੋਗੋਆ ਨੇ ਪਹਿਲਾਂ ਕਿਹਾ ਸੀ ਕਿ ਬਾਗੀ ਮੇਹਰਟੇਨਜ਼ ਨੂੰ ਉਦੋਂ ਤੱਕ ਰਿਹਾਅ ਨਹੀਂ ਕਰਨਗੇ ਜਦੋਂ ਤੱਕ ਇੰਡੋਨੇਸ਼ੀਆ ਦੀ ਸਰਕਾਰ ਪਾਪੂਆ ਨੂੰ ਪ੍ਰਭੂਸੱਤਾ ਸੰਪੰਨ ਦੇਸ਼ ਬਣਨ ਦੀ ਇਜਾਜ਼ਤ ਨਹੀਂ ਦਿੰਦੀ। ਹਾਲਾਂਕਿ, ਪੱਛਮੀ ਪਾਪੂਆ ਲਿਬਰੇਸ਼ਨ ਆਰਮੀ ਦੇ ਨੇਤਾਵਾਂ ਨੇ ਕਿਹਾ ਕਿ ਉਹ ਮੇਹਰਟੇਨਜ਼ ਨੂੰ ਰਿਹਾਅ ਕਰਨਗੇ। ਵੈਸਟ ਪਾਪੂਆ ਲਿਬਰੇਸ਼ਨ ਆਰਮੀ ਫ੍ਰੀ ਪਾਪੂਆ ਮੂਵਮੈਂਟ ਦਾ ਹਥਿਆਰਬੰਦ ਵਿੰਗ ਹੈ।


author

Harinder Kaur

Content Editor

Related News