ਅਫਗਾਨਿਸਤਾਨ ਵਿਚ ਸੜਕ ਕਿਨਾਰੇ ਹੋਏ ਬੰਬ ਧਮਾਕੇ ਵਿਚ ਸੀਨੀਅਰ ਫੌਜ ਕਮਾਂਡਰ ਦੀ ਮੌਤ

11/30/2019 6:36:27 PM

ਕਾਬੁਲ- ਅਫਗਾਨਿਸਤਾਨ ਦੇ ਦੱਖਣੀ ਹੇਲਮੰਦ ਸੂਬੇ ਵਿਚ ਸੜਕ ਕਿਨਾਰੇ ਹੋਏ ਬੰਬ ਧਮਾਕੇ ਵਿਚ ਇਕ ਸੀਨੀਅਰ ਸਰਹੱਦੀ ਕਮਾਂਡਰ ਸਣੇ ਦੋ ਸੁਰੱਖਿਆ ਕਰਮਚਾਰੀ ਮਾਰੇ ਗਏ। ਸੂਬਾਈ ਗਵਰਨਰ ਦੇ ਬੁਲਾਰੇ ਉਮਰ ਜਵਾਕ ਨੇ ਸ਼ਨੀਵਾਰ ਨੂੰ ਕਿਹਾ ਕਿ ਮਰਜਾਹ ਜ਼ਿਲੇ ਵਿਚ ਹੋਏ ਧਮਾਕੇ ਵਿਚ ਦੋ ਹੋਰ ਸੁਰੱਖਿਆ ਅਧਿਕਾਰੀ ਤੇ ਇਕ ਸਥਾਨਕ ਟੈਲੀਵਿਜ਼ਨ ਰਿਪੋਰਟ ਜ਼ਖਮੀ ਹੋਏ ਹਨ। ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਇਕ ਕਾਫਿਲਾ ਲੰਘ ਰਿਹਾ ਸੀ। ਬੁਲਾਰੇ ਨੇ ਕਿਹਾ ਕਿ ਹਮਲਾ ਸੰਭਾਵਿਤ ਰੂਪ ਨਾਲ ਫੌਜ ਦੀ ਸਰਹੱਦੀ ਇਕਾਈ ਕਮਾਂਡਰ ਜਨਰਲ ਜ਼ਹੀਰ ਗੁਲ ਮੁਕਬਿਲ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਉਹ ਇਸ ਧਮਾਕੇ ਵਿਚ ਮਾਰੇ ਗਏ। 


Baljit Singh

Content Editor

Related News