ਟਰੰਪ ਲਈ ਵੱਡੀ ਰਾਹਤ, ਮਹਾਦੋਸ਼ ਸੁਣਵਾਈ ''ਚ ਨਵੇਂ ਗਵਾਹਾਂ ਨੂੰ ਬੁਲਾਉਣ ਦਾ ਪ੍ਰਸਤਾਵ ਖਾਰਿਜ

Saturday, Feb 01, 2020 - 01:43 PM (IST)

ਟਰੰਪ ਲਈ ਵੱਡੀ ਰਾਹਤ, ਮਹਾਦੋਸ਼ ਸੁਣਵਾਈ ''ਚ ਨਵੇਂ ਗਵਾਹਾਂ ਨੂੰ ਬੁਲਾਉਣ ਦਾ ਪ੍ਰਸਤਾਵ ਖਾਰਿਜ

ਵਾਸ਼ਿੰਗਟਨ- ਰਿਪਬਲਿਕਨ ਪਾਰਟੀ ਦੇ ਕੰਟਰੋਲ ਵਾਲੀ ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਦੋਸ਼ ਮੁਕੱਦਮੇ ਦੇ ਲਈ ਨਵੇਂ ਗਵਾਹਾਂ ਤੇ ਦਸਤਾਵੇਜ਼ਾਂ ਨੂੰ ਪੇਸ਼ ਕਰਨ ਵਾਲੇ ਵਿਰੋਧੀ ਡੈਮੋਕ੍ਰੇਟਸ ਦੇ ਪ੍ਰਸਤਾਵ ਨੂੰ ਸ਼ੁੱਕਰਵਾਰ ਨੂੰ ਮਾਮੂਲੀ ਫਰਕ ਨਾਲ ਖਾਰਿਜ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਸੈਨੇਟ ਦੇ ਅਗਲੇ ਹਫਤੇ ਦੀ ਸ਼ੁਰੂਆਤ ਵਿਚ ਟਰੰਪ ਨੂੰ ਦੋਸ਼ਾਂ ਤੋਂ ਬਰੀ ਕਰਨ ਦੀ ਸੰਭਾਵਨਾ ਹੈ।

ਟਰੰਪ ਦਾ ਚਾਰ ਫਰਵਰੀ ਨੂੰ ਆਪਣਾ ਤੀਜਾ 'ਸਟੇਟ ਆਫ ਯੂਨੀਅਨ ਅਡ੍ਰੈਸ' ਕਰਨ ਦਾ ਪ੍ਰੋਗਰਾਮ ਹੈ। ਨਵੇਂ ਗਵਾਹਾਂ ਨੂੰ ਬੁਲਾਉਣ ਦੇ ਪ੍ਰਸਤਾਵ ਨੂੰ 49 ਦੇ ਮੁਕਾਬਲੇ 51 ਵੋਟਾਂ ਦੇ ਫਰਕ ਨਾਲ ਖਾਰਿਜ ਕਰ ਦਿੱਤਾ ਗਿਆ। 100 ਮੈਂਬਰੀ ਸੈਨੇਟ ਵਿਚ ਰਿਪਬਲਿਕਨ ਪਾਰਟੀ ਦੇ ਕੋਲ 53 ਸੀਟਾਂ ਹਨ ਤੇ ਡੈਮੋਕ੍ਰੇਟਲ ਦੋ ਕੋਲ 47 ਸੀਟਾਂ ਹਨ। ਰਿਪਬਲਿਕਨ ਦੇ ਦੋ ਸੰਸਦ ਮੈਂਬਰਾਂ ਮਿਟ ਰੋਮਨੀ ਤੇ ਸੁਸੈਨ ਕੋਲਿੰਸ ਨੇ ਡੈਮੋਕ੍ਰੇਟਸ ਦੇ ਪੱਖ ਵਿਚ ਵੋਟ ਦਿੱਤੀ। ਇਹ ਵੋਟਿੰਗ ਵਾਈਟ ਹਾਊਸ ਦੇ ਸਾਬਕਾ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਤੇ ਟਰੰਪ ਦੇ ਹੋਰਾਂ ਸਹਾਇਕਾਂ ਨੂੰ ਗਵਾਹੀ ਦੇ ਲਈ ਬੁਲਾਉਣ ਦੇ ਲਈ ਕਰਵਾਈ ਗਈ ਸੀ। ਡੈਮੋਕ੍ਰੇਟਸ ਨੂੰ ਵਾਈਟ ਹਾਊਸ ਤੋਂ ਟਰੰਪ ਨੂੰ ਹਟਾਉਣ ਦੇ ਲਈ 67 ਵੋਟਾਂ ਦੀ ਲੋੜ ਹੈ। ਪ੍ਰਤੀਨਿਧੀ ਸਭਾ ਵਿਚ ਬਹੁਮਤ ਰੱਖਣ ਵਾਲੇ ਡੈਮੋਕ੍ਰੇਟਸ ਨੇ ਟਰੰਪ 'ਤੇ ਸੱਤਾ ਦੀ ਦੁਰਵਰਤੋਂ ਕਰਨ ਤੇ ਕਾਂਗਰਸ ਦੇ ਕੰਮ ਵਿਚ ਅੜਿੱਕਾ ਪਾਉਣ ਦੇ ਦੋਸ਼ ਵਿਚ ਮਹਾਦੋਸ਼ ਚਲਾਇਆ ਸੀ। ਸੈਨੇਟ ਨੇ ਬੀਤੇ ਹਫਤੇ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕੀਤੀ ਸੀ।


author

Baljit Singh

Content Editor

Related News