ਜਵਾਲਾਮੁਖੀ ''ਤੇ ਬਣੇ ਇਹ ਰਿਜ਼ੋਰਟ ਅਤੇ ਹੋਟਲ ਦੇਖ ਕੇ ਤੁਹਾਡਾ ਵੀ ਖਿੱੜ ਉਠੇਗਾ ਮਨ, ਜਾਣੋ ਇਨ੍ਹਾਂ ਦੀ ਖਾਸੀਅਤ

08/03/2017 5:24:27 PM

ਟੋਕੀਓ— ਜਾਪਾਨ ਵਿਚ 2011 ਵਿਚ ਆਈ ਭਿਆਨਕ ਸੁਨਾਮੀ ਅਤੇ 2016 ਵਿਚ ਰਿਕਟਰ ਪੈਮਾਨੇ ਉੱਤੇ 7 ਦੀ ਤੀਬਰਤਾ ਵਾਲੇ ਆਏ ਭੂਚਾਲ ਤੋਂ ਬਾਅਦ ਦੇਸ਼ ਦੇ ਕਈ ਹਿੱਸੇ ਤਬਾਹ ਹੋ ਗਏ ਸਨ ਪਰ ਜੇਕਰ ਤੁਸੀਂ ਅੱਜ ਇਸ ਤਬਾਹੀ ਵਾਲੇ ਇਲਾਕਿਆਂ ਵਿਚ ਜਾਓ ਤਾਂ ਤੁਸੀਂ ਯਕੀਨ ਨਹੀਂ ਕਰ ਸਕੋਗੇ ਕਿ ਤੁਸੀਂ ਕਹਿੜੀ ਖੂਬਸੂਰਤ ਦੁਨੀਆ ਵਿਚ ਆ ਗਏ ਹੋ। ਕਾਰਟੂਨ ਫਿਲਮਾਂ ਤਰ੍ਹਾਂ ਜਿਵੇਂ ਗੋਲ-ਮਟੋਲ ਰੰਗ-ਬਿਰੰਗੇ ਘਰ ਅਤੇ ਹਰਿਆਲੀ ਦੇਖ ਕੇ ਤੁਹਾਡਾ ਵੀ ਮਨ ਉੱਥੇ ਹੀ ਰਹਿਣ ਲਈ ਮਚਲ ਜਾਵੇਗਾ । ਦਰਅਸਲ ਇਹ ਜਾਪਾਨ ਦੇ ਕਿਊਸ਼ੂ ਪ੍ਰੀਫੈਕਚਰ ਵਿਚ ਅਸੂ ਕੁਜੂ ਨੈਸ਼ਨਲ ਪਾਰਕ ਵਿਚ ਬਣੇ ਹੋਟਲ ਅਤੇ ਰਿਜ਼ੋਰਟ ਹਨ, ਜੋ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਅੱਜ-ਕੱਲ੍ਹ ਬਹੁਤ ਪਸੰਦ ਆ ਰਹੇ ਹਨ । ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਇਕ ਬੁੱਝ ਚੁੱਕੀ ਜਵਾਲਾਮੁਖੀ ਉੱਤੇ ਬਣਾਇਆ ਗਿਆ ਹੈ । ਇਹ ਇਸ ਤਰ੍ਹਾਂ ਨਾਲ ਬਣਾਏ ਗਏ ਹਨ ਕਿ ਜੇਕਰ ਕਰੀਬ 500 ਭੂਚਾਲ ਵੀ ਆਏ ਤਾਂ ਇਨ੍ਹਾਂ ਨੂੰ ਕੁੱਝ ਨਹੀਂ ਹੋਵੇਗਾ ।
ਜਾਣੋ ਇਨ੍ਹਾਂ ਹੋਟਲ ਅਤੇ ਰਿਜ਼ੋਰਟਸ ਦੇ ਬਾਰੇ ਵਿਚ
1800 ਫੁੱਟ ਉਪਰ ਬਣੇ ਹਨ ਇਹ ਰਿਜ਼ੋਰਟ ਅਤੇ ਹੋਟਲ। 480 ਭੂਚਾਲ ਸਹਿਣ ਦੀ ਸਮਰਥਾ ਹੈ ਇਨ੍ਹਾਂ ਪਾਲੀਸਟ੍ਰੀਨ ਘਰਾਂ ਵਿਚ। 12,000 ਰੁਪਏ ਕੀਮਤ ਹੈ, ਇਕ ਰਾਤ ਰੁਕਣ ਦੀ।
ਇਹ ਹਨ ਸੁਵਿਧਾਵਾਂ
-ਸਵੀਮਿੰਗ ਪੂਲ
-ਸ਼ਾਪਿੰਗ ਮਾਲ
-ਰੈਸਟੋਰੈਂਟ
-ਜਿੰਮ


Related News