ਫਰਾਂਸ ''ਚ ਕਿਸਾਨਾਂ ਦਾ ਵਧਿਆ ਰੋਹ, ਗ੍ਰਹਿ ਮੰਤਰਾਲਾ ਨੇ 15,000 ਪੁਲਸ ਮੁਲਾਜ਼ਮ ਤਾਇਨਾਤ ਕਰਨ ਦੇ ਦਿੱਤੇ ਹੁਕਮ

Monday, Jan 29, 2024 - 12:27 PM (IST)

ਫਰਾਂਸ ''ਚ ਕਿਸਾਨਾਂ ਦਾ ਵਧਿਆ ਰੋਹ, ਗ੍ਰਹਿ ਮੰਤਰਾਲਾ ਨੇ 15,000 ਪੁਲਸ ਮੁਲਾਜ਼ਮ ਤਾਇਨਾਤ ਕਰਨ ਦੇ ਦਿੱਤੇ ਹੁਕਮ

ਪੈਰਿਸ (ਭਾਸ਼ਾ)- ਫਰਾਂਸ ਦੇ ਗ੍ਰਹਿ ਮੰਤਰਾਲਾ ਨੇ ਐਤਵਾਰ ਨੂੰ ਪੈਰਿਸ ਵੱਲ ਵਧ ਰਹੇ ਗੁੱਸੇ 'ਚ ਆਏ ਕਿਸਾਨਾਂ ਦੀ ਚਿਤਾਵਨੀ ਦੇ ਮੱਦੇਨਜ਼ਰ ਦੇਸ਼ ਦੀ ਰਾਜਧਾਨੀ ਦੇ ਆਲੇ-ਦੁਆਲੇ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਫਰਾਂਸ ਵਿਚ 2 ਜਲਵਾਯੂ ਕਾਰਕੁਨਾਂ ਨੇ ਲੂਵਰ ਮਿਊਜ਼ੀਅਮ ਵਿਚ 'ਮੋਨਾ ਲੀਜ਼ਾ' ਦੀ ਪੇਂਟਿੰਗ 'ਤੇ ਸੂਪ ਸੁੱਟਿਆ ਅਤੇ ਟਿਕਾਊ ਭੋਜਨ ਪ੍ਰਣਾਲੀ ਦੀ ਵਕਾਲਤ ਕਰਦੇ ਹੋਏ ਨਾਅਰੇ ਲਗਾਏ। ਜਲਵਾਯੂ ਕਾਰਕੁੰਨਾਂ ਨੇ ਫਰਾਂਸ ਦੇ ਕਿਸਾਨਾਂ ਲਈ ਸਮਰਥਨ ਪ੍ਰਗਟ ਕੀਤਾ ਜੋ ਫਸਲਾਂ ਦੀਆਂ ਬਿਹਤਰ ਕੀਮਤਾਂ ਅਤੇ ਹੋਰ ਸਮੱਸਿਆਵਾਂ ਦੇ ਖਿਲਾਫ ਕਈ ਦਿਨਾਂ ਤੋਂ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਫਰਾਂਸ ਦੇ ਕਿਸਾਨ ਆਪਣੀ ਪੈਦਾਵਾਰ ਦਾ ਵਧੀਆਂ ਮੁਆਵਜ਼ਾ ਅਤੇ ਹੋਰ ਮੰਗਾਂ ਨੂੰ ਲੈ ਕੇ ਕਈ ਦਿਨਾਂ ਤੋਂ ਦੇਸ਼ ਭਰ 'ਚ ਸੜਕਾਂ ਜਾਮ ਕਰਕੇ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀ ਦਾ ਅਮਰੀਕਾ 'ਚ ਬੇਰਹਿਮੀ ਨਾਲ ਕਤਲ, ਹਥੌੜੇ ਨਾਲ ਕੀਤੇ ਗਏ 50 ਵਾਰ

ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮਨਿਨ ਨੇ ਕਿਹਾ ਕਿ 15,000 ਪੁਲਸ ਅਧਿਕਾਰੀ ਮੁੱਖ ਤੌਰ 'ਤੇ ਪੈਰਿਸ ਖੇਤਰ ਵਿੱਚ ਤਾਇਨਾਤ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਵੀਡੀਓ 'ਚ 'ਫੂਡ ਰਿਪੋਸਟ' ਛਪੀ ਹੋਈ ਟੀ-ਸ਼ਰਟ ਪਹਿਨੀ ਦੋ ਔਰਤਾਂ ਲਿਓਨਾਰਡੋ ਦਾ ਵਿੰਚੀ ਦੀ ਮਹਾਨ ਰਚਨਾ 'ਮੋਨਾ ਲੀਜ਼ਾ' 'ਤੇ ਸੂਪ ਸੁੱਟਦੀਆਂ ਅਤੇ ਪੇਂਟਿੰਗ ਦੇ ਨੇੜੇ ਜਾਣ ਲਈ ਇਕ ਬੈਰੀਕੇਡ ਦੇ ਹੇਠੋਂ ਲੰਘਦੀਆਂ ਵੇਖੀਆਂ ਜਾ ਸਕਦੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ, “ਸਭ ਤੋਂ ਮਹੱਤਵਪੂਰਨ ਚੀਜ਼ ਕੀ ਹੈ? ਕਲਾ ਜਾਂ ਭੋਜਨ ਦਾ ਅਧਿਕਾਰ?'' ਉਨ੍ਹਾਂ ਕਿਹਾ, ''ਸਾਡੀ ਖੇਤੀ ਪ੍ਰਣਾਲੀ ਬਿਮਾਰ ਹੈ। ਸਾਡੇ ਕਿਸਾਨ ਮਰ ਰਹੇ ਹਨ।'' ਇਸ ਤੋਂ ਬਾਅਦ ਵੀਡੀਓ ’ਚ ਮਿਊਜ਼ੀਅਮ ਕਰਮਚਾਰੀਆਂ ਨੂੰ ਸੈਲਾਨੀਆਂ ਤੋਂ ਕਮਰਾ ਖਾਲੀ ਕਰਨ ਲਈ ਕਹਿੰਦੇ ਦੇਖਿਆ ਜਾ ਸਕਦਾ ਹੈ। ਆਪਣੀ ਵੈੱਬਸਾਈਟ ’ਤੇ ‘ਫੂਡ ਰੀਪੋਸਟ’ ਸਮੂਹ ਨੇ ਕਿਹਾ ਕਿ ਫਰਾਂਸ ਦੀ ਸਰਕਾਰ ਆਪਣੇ ਜਲਵਾਯੂ ਵਚਨਬੱਦਤਾਵਾਂ ਨੂੰ ਤੋੜ ਰਹੀ ਹੈ। ਧਿਆਨਦੇਣ ਯੋਗ ਹੈ ਕਿ ਫਰਾਂਸ ਦੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ਵਿੱਚ ਸੜਕਾਂ ਜਾਮ ਕਰਕੇ ਅਤੇ ਆਪਣੀ ਪੈਦਾਵਾਰ ਦਾ ਵਧੀਆ ਮਿਹਨਤਾਨਾ ਮਿਲਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਚੱਕਾ ਜਾਮ ਕਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ: ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ ਨੂੰ ਮਿਲਿਆ 25 ਸੂਬਿਆਂ ਦਾ ਸਮਰਥਨ, ਬਾਈਡੇਨ ਸਰਕਾਰ ਨਾਲ ਵਧਿਆ ਵਿਵਾਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News